ਫ਼ਿਲਮ ‘ਉੱਨੀ ਇੱਕੀ’ ਦਾ ਹਾਸਿਆਂ ਨਾਲ ਭਰਪੂਰ ਟੀਜ਼ਰ ਆਇਆ ਸਾਹਮਣੇ

By  Shaminder September 7th 2019 10:21 AM

ਫ਼ਿਲਮ ਉੱਨੀ ਇੱਕੀ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਇਸ ਫ਼ਿਲਮ ਦੇ ਟੀਜ਼ਰ ਨੂੰ ਫ਼ਿਲਮ ਦੇ ਅਦਾਕਾਰ ਜਗਜੀਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤੋਂ ਇਲਾਵਾ ਕਰਮਜੀਤ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਹੈ । ਫ਼ਿਲਮ ਦੇ ਟੀਜ਼ਰ ‘ਚ ਬੇਹੱਦ ਰੋਚਕ ਗੱਲਾਂ ਸਾਹਮਣੇ ਆਈਆਂ ਨੇ ।

ਹੋਰ ਵੇਖੋ:ਕਈ ਫ਼ਿਲਮਾਂ ‘ਚ ਸਹਾਇਕ ਅਦਾਕਾਰ ਦੇ ਤੌਰ ‘ਤੇ ਛਾਪ ਛੱਡ ਚੁੱਕੇ ਜਗਜੀਤ ਸੰਧੂ ਹੁਣ ਇਸ ਫ਼ਿਲਮ ‘ਚ ਨਿਭਾਉਣਗੇ ਲੀਡ ਰੋਲ

https://www.instagram.com/p/B2EdLwLAEaf/

ਇਸ ਟੀਜ਼ਰ ‘ਚ ਦੱਸਿਆ ਗਿਆ ਹੈ ਕਿ ਤੁਹਾਡੀ ਜ਼ਿੰਦਗੀ ਦੇ ਜ਼ਿਆਦਾਤਰ ਫ਼ੈਸਲੇ ਆਲੇ ਦੁਆਲੇ ਦੇ ਲੋਕ ਹੀ ਕਰਦੇ ਨੇ । ਟੀਜ਼ਰ ਬੇਹੱਦ ਰੋਚਕ ਨਜ਼ਰ ਆ ਰਿਹਾ ਹੈ । ਟੀਜ਼ਰ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਹੋਵੇਗੀ ।ਫ਼ਿਲਮ ਦੀ ਗੱਲ ਕਰੀਏ ਤਾਂ ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਅਤੇ ਸੱਜਣ ਸਿੰਘ ਰੰਗਰੂਟ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਸਹਾਇਕ ਕਿਰਦਾਰ ਨਾਲ ਵੀ ਵੱਖਰੀ ਪਹਿਚਾਣ ਹਾਸਿਲ ਕਰਨ ਵਾਲੇ ਜਗਜੀਤ ਸੰਧੂ ਹੁਣ ਆਪਣੀ ਆਉਣ ਵਾਲੀ ਫ਼ਿਲਮ ‘ਉੱਨੀ ਇੱਕੀ’ ‘ਚ ਬਤੌਰ ਹੀਰੋ ਨਜ਼ਰ ਆਉਣਗੇ।

https://www.instagram.com/p/B1QUaslgluy/

ਅਮਨ ਦੀਪ ਸਿੰਘ ਸੰਧੂ, ਕੇਪੀ ਗਿੱਲ, ਨਵਨੀਤ ਸਿੰਘ, ਆਭਾ ਕਥੂਰੀਆ ਕੋਹਲੀ ਤੇ ਵਿਪੁਲ ਕੈਂਬੋ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਸਹਾਇਕ ਕਿਰਦਾਰਾਂ ‘ਚ ਤਾਂ ਜਗਜੀਤ ਸੰਧੂ ਨੇ ਬਹੁਤ ਸਾਰੀਆਂ ਫ਼ਿਲਮਾਂ ‘ਚ ਚਰਚਾ ਖੱਟੀ ਹੈ ਹੁਣ 18 ਅਕਤੂਬਰ ਨੂੰ ਬਤੌਰ ਨਾਇਕ ਪਰਦੇ ‘ਤੇ ਜਲਵਾ ਦਿਖਾਉਣਗੇ।

 

Related Post