'ਸਾਈਲੈਂਟ ਪੈਰ' ਦੱਸ ਦੇ ਜੋੜਾ ਝਾਂਜਰਾਂ ਦਾ ਮੰਗਦੀ ਏ ਜੱਟੀਏ  

By  Shaminder November 27th 2018 06:19 AM

ਜਗਮੀਤ ਭੁੱਲਰ ਲੈ ਕੇ ਆਏ ਨੇ ਆਪਣਾ ਨਵਾਂ ਗੀਤ 'ਸਾਈਲੈਂਟ ਪੈਰ' ਇਸ ਗੀਤ 'ਚ ਉਨ੍ਹਾਂ ਨੇ ਆਪਣੇ ਬਚਪਨ ਦੇ ਪਿਆਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਜਿਸ ਨੂੰ ਪਾਉਣ ਲਈ ਉਹ ਜਵਾਨੀ ਤੱਕ ਇੰਤਜ਼ਾਰ ਕਰਦੇ ਨੇ ।ਕਿਉਂਕਿ ਬਚਪਨ ਤੋਂ ਪਈ ਸਾਂਝ ਨੂੰ ਉਹ ਕਦੇ ਵੀ ਆਪਣੀ ਜ਼ਿੰਦਗੀ 'ਚੋਂ ਭੁਲਾ ਨਹੀਂ ਪਾਉਂਦੇ ਅਤੇ ਹਰ ਪਲ ਆਪਣੇ ਮਹਿਬੂਬ ਨੂੰ ਯਾਦ ਕਰਦੇ ਨੇ ਅਤੇ ਆਖਿਰਕਾਰ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵਸਲ ਦੀਆਂ ਉਹ ਘੜੀਆਂ ਵੀ ਆ ਜਾਂਦੀਆਂ ਨੇ ।

ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ ,ਵੇਖੋ ਵੀਡਿਓ

https://www.youtube.com/watch?v=g3zi_TMk_BU&feature=youtu.be

ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ । ਵਿਦੇਸ਼ ਤੋਂ ਆਈ ਆਪਣੀ ਪ੍ਰੇਮਿਕਾ ਨੂੰ ਉਹ ਆਪਣੇ ਬਚਪਨ ਦੀ ਸਾਂਝ ਯਾਦ ਕਰਵਾਉਂਦੇ ਰਹਿੰਦੇ ਨੇ ਅਤੇ ਆਖਿਰਕਾਰ ਉਸ ਨੂੰ ਯਾਦ ਕਰਵਾਉਣ 'ਚ ਕਾਮਯਾਬ ਰਹਿੰਦੇ ਨੇ ।

ਹੋਰ ਵੇਖੋ :ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ ‘ਟਾਈਮ’ ਗੀਤ

silent pair new song silent pair new song

ਇਸ ਗੀਤ ਦੇ ਬੋਲ 'ਕਪਤਾਨ' ਨੇ ਲਿਖੇ ਨੇ ਜਦਕਿ ਮਿਊਜ਼ਿਕ 'ਦਾ ਬੋਸ' ਨੇ ਦਿੱਤਾ ਹੈ । ਡਾਇਰੈਕਸ਼ਨ ਦਿੱਤੀ ਹੈ ਪਰਮ ਚਾਹਲ ਨੇ । ਫੋਕ ਰਕਾਟ ਦੇ ਬੈਨਰ ਹੇਠ ਆਏ ਇਸ ਗੀਤ ਦੀ ਫੀਚਰਿੰਗ 'ਚ ਫੀਮੇਲ ਕਲਾਕਾਰ ਦੇ ਤੌਰ 'ਤੇ ਸੋਨੀਆ ਵਰਮਾ ਨਜ਼ਰ ਆ ਰਹੇ ਨੇ ।

silent pair new song silent pair new song

ਇਸ ਗੀਤ 'ਚ ਜਗਮੀਤ ਭੁੱਲਰ ਨੇ ਜੱਟੀ ਦੇ ਹੁਸਨ ਦੀ ਤਾਰੀਫ ਕੀਤੀ ਹੈ । ਕਿਉਂਕਿ ਇਸ ਜੱਟੀ ਨੇ ਇੱਕ ਹਾਈਰੇਟਡ ਗੱਭਰੂ ਨੂੰ ਪੱਟ ਲਿਆ ਹੈ ।ਇਹ ਗੱਭਰੂ ਵੀ ਮੁਟਿਆਰ ਦੇ ਪਿਆਰ 'ਚ ਗ੍ਰਿਫਤਾਰ ਹੋ ਚੁੱਕਿਆ ਹੈ ਅਤੇ ਆਪਣੇ ਬਚਪਨ ਦੇ ਇਸ ਪਿਆਰ ਨੂੰ ਪਾਉਣ ਲਈ ਕਈ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ।ਆਖਿਰਕਾਰ ਇਹ ਗੱਭਰੂ ਆਪਣੇ ਬਚਪਨ ਦੇ ਪਿਆਰ ਨੂੰ ਹਾਸਲ ਕਰਨ 'ਚ ਕਾਮਯਾਬ ਰਹਿੰਦਾ ਹੈ ।

silent pair new song silent pair new song

 

 

Related Post