ਗਾਇਕਾ ਜੈਸਮੀਨ ਜੱਸੀ ਨੇ ਨੇ ਆਪਣੀ ਧੀ ਨਾਲ ਪਾਇਆ ਗਿੱਧਾ, ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਮਾਂ-ਧੀ ਦਾ ਇਹ ਵੀਡੀਓ

By  Lajwinder kaur January 14th 2022 02:19 PM

ਗਾਇਕਾ ਜੈਸਮੀਨ ਜੱਸੀ Jaismeen Jassi ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸਾਲ ਹੀ ਉਨ੍ਹਾਂ ਨੇ ਆਪਣੇ ਦੂਜੇ ਬੱਚੇ ਦੇ ਜਨਮ ਦਾ ਖੁਲਾਸਾ ਕੀਤਾ ਹੈ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਉਹ ਏਨੀਂ ਦਿਨੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪੁੱਤਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਧੀ ਗੁਣਤਾਸ ਦਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਦੂਜੀ ਵਾਰ ਬਣੇ ਮਾਪੇ, ਪਹਿਲੀ ਵਾਰ ਸਾਂਝੀ ਕੀਤੀ ਪੁੱਤਰ ਦੀ ਝਲਕ   

inside image of deep dhillon and jaismeen jassi

ਇਸ ਵੀਡੀਓ ਚ ਗਾਇਕਾ ਜੈਸਮੀਨ ਆਪਣੀ ਧੀ ਗੁਣਤਾਸ ਦੇ ਨਾਲ ਪੰਜਾਬੀ ਗੀਤ ਉੱਤੇ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਭਾਵੇਂ ਜੀਨ ਤੇ ਸਵੈੱਟ-ਸ਼ਰਟ ਚ ਨਜ਼ਰ ਆ ਰਹੀਆਂ ਨੇ, ਪਰ ਦੋਵਾਂ ਦੇ ਐਕਸਪ੍ਰੈਸ਼ਨ ਦਿਲਾਂ ਨੂੰ ਟੁੰਬ ਰਹੇ ਨੇ। ਪ੍ਰਸ਼ੰਸਕਾਂ ਨੂੰ ਮਾਂ-ਧੀ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਲੋਕੀਂ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ

ਦੱਸ ਦਈਏ ਇਹ ਵੀਡੀਓ ਉਨ੍ਹਾਂ ਦੇ ਪਤੀ ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ਚ ਉਨ੍ਹਾਂ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ। ਇਹ ਵੀਡੀਓ ਲੋਹੜੀ ਦੇ ਸੈਲੀਬ੍ਰੇਸ਼ਨ ਸਮੇਂ ਦਾ ਹੈ।

jaismeen jassi and deep dhillon (4)

ਜੇ ਗੱਲ ਕਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਪਰ ਹਿੱਟ ਦੁਗਾਣਾ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਤਾਂ ਦੋਵਾਂ ਨੂੰ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ‘ਤੇਰੀ ਬੇਬੇ ਲਿਬੜੀ ਤਿਬੜੀ’, ‘ਰੇਡਰ’ ਮੁੱਛ ਦਾ ਸਵਾਲ, ‘ਜੋੜੀ’, ਵਰਗੇ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਮਿਊਜ਼ਿਕ ਅਖਾੜਿਆਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।

 

 

View this post on Instagram

 

A post shared by Deep Dhillon (@deepdhillon111)

Related Post