ਜੈਸਮੀਨ ਜੱਸੀ ਦਾ ਨਵਾਂ ਸਿੰਗਲ ਟਰੈਕ ‘ਫੋਨ ਭੰਨਣਾ ’ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur September 17th 2019 12:49 PM -- Updated: September 17th 2019 09:46 PM

ਦੀਪ ਢਿੱਲੋਂ ਤੇ ਜੈਸਮੀਨ ਜੱਸੀ ‘ਜੋੜੀ’ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਜੈਸਮੀਨ ਜੱਸੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਫੋਨ ਭੰਨਣਾ’ (Phone Bhanna) ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਕੀਤਾ ਗਿਆ ਹੈ। ਇਸ ਗਾਣੇ ‘ਚ ਪਤੀ-ਪਤਨੀ ਦੀ ਮਿੱਠੀ ਜਿਹੀ ਨੋਕ-ਝੋਕ ਨੂੰ ਪੇਸ਼ ਕੀਤਾ ਗਿਆ ਹੈ।

View this post on Instagram

 

Hii friends #check new song link #phone bhanna ‘ ,, , must like share n comments ???link in bio

A post shared by jaismeen jassi (@jaismeenj) on Sep 16, 2019 at 10:48pm PDT

ਹੋਰ ਵੇਖੋ :ਪਿਆਰ ਦੇ ਜਜ਼ਬਾਤਾਂ ਨਾਲ ਭਰਿਆ ‘ਦੂਰਬੀਨ’ ਫ਼ਿਲਮ ਦਾ ਪਹਿਲਾ ਗੀਤ ‘ਨਵੀਂ-ਨਵੀਂ’ ਨਿੰਜਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਗਾਣੇ ਨੂੰ ਜੈਸਮੀਨ ਜੱਸੀ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜਿਸ ਨੂੰ ਆਪਣੇ ਪਤੀ ਉੱਤੇ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਉਹ ਫੋਨ ਉੱਤੇ ਜ਼ਿਆਦਾ ਸਮਾਂ ਬਿਤਾਉਂਦਾ ਹੈ। ਜਿਸਦੇ ਚੱਲਦੇ ਉਸ ਦਾ ਮਨ ਕਰਦਾ ਹੈ ਕਿ ਪਤੀ ਦਾ ਫੋਨ ਹੀ ਭੰਨ ਦੇਵੇ। ਇਸ ਗਾਣੇ ਦੇ ਬੋਲ ਗੈਰੀ ਕਾਲੋਕੇ (Garry Kalokey) ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਸੰਗੀਤਕਾਰ ਸਚਿਨ ਆਹੂਜਾ ਨੇ ਦਿੱਤਾ ਹੈ। ਜੋਤ ਸੋਹਲ ਵੱਲੋਂ ਇਸ ਗਾਣੇ ਦੀ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਮੈਡ 4 ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post