ਜਲਦੀ ਹੀ ਸੁਨੰਦਾ ਸ਼ਰਮਾ ਦਾ ਇਹ ਗੀਤ ਪਾਊਗਾ ਪਟਾਕੇ

By  PTC Buzz November 8th 2017 01:14 PM

ਜਦੋਂ ਵੀ ਸੁੰਨਦਾ ਸ਼ਰਮਾ ਦਾ ਗੀਤ ਆਉਂਦਾ ਹੈ ਤੇ ਇਕੋ ਗੱਲ ਦਿਮਾਗ 'ਚ ਆਉਂਦੀ ਹੈ ਤੇ ਉਹ ਗੱਲ ਹੁੰਦੀ ਹੈ “ਬੁਲੇਟ ਤਾਂ ਰੱਖਿਆ ਪੱਟਾਕੇ ਪਾਉਣ ਨੂੰ” |

ਅਰੇ ਜਨਾਬ ਸੁੰਨਦਾ ਸ਼ਰਮਾ ਨੇ ਇਨ੍ਹੀ ਪ੍ਰਸਿੱਧੀ ਪਿਛਲੇ ਕੁਝ ਮਹੀਨਿਆਂ ਖੱਟ ਲਈ ਹੈ ਕਿ ਉਹ ਹੁਣ ਬੁਲੇਟ ਦੇ ਨਾਲ ਨਾਲ ਹਾਰਲੇ, ਡੁਕਾਟੀ ਜਿਹੜੀ ਮਰਜ਼ੀ ਮੋਟਰਬਾਈਕ ਰੱਖ ਲੈਣ ਤੇ ਪਟਾਕੇ ਪਵਾ ਦੇਣ | ਸੁਨੰਦਾ ਸ਼ਰਮਾ ਇਕ ਵਾਰ ਫਿਰ ਤੋਂ ਤਿਆਰ ਹੈ ਜੀ ਆਪਣੀ ਸ਼ਾਨਦਾਰ ਗਾਇਕੀ ਤੇ ਕਮਾਲ ਦੀਆਂ ਅਦਾਵਾਂ ਨਾਲ ਆਪਣੇ ਫੈਨਸ ਦੇ ਦਿਲਾਂ ਨੂੰ ਛੁਨ ਲਈ | ਜੀ ਹਾਂ 13 ਨਵੰਬਰ ਨੂੰ ਉਨ੍ਹਾਂ ਦਾ ਇਕ ਹੋਰ ਗੀਤ ਕੋਕਾ ਰਿਲੀਜ਼ ਹੋਣ ਜਾ ਰਿਹਾ ਹੈ | ਸੁੰਨਦਾ ਸ਼ਰਮਾ (Sunanda Sharma) ਦਾ ਪੰਜਾਬਣ ਮੁਟਿਆਰ ਤੇ ਸ਼ਹਿਰੀ ਕੁੜੀ ਦੋਨਾਂ ਦਾ ਹੀ ਅੰਦਾਜ਼ ਆਪਣਾ ਉਨ੍ਹਾਂ ਦੇ ਪਿਛਲੇ ਗੀਤ ਵਿੱਚ ਵੇਖ ਚੁਕੇ ਹਾਂ | ਹੁਣ ਵੇਖਣਾ ਇਹ ਹੈ ਕਿ ਕੋਕਾ ਦੇ ਵਿੱਚ ਉਨ੍ਹਾਂ ਦਾ ਕਿਹੜਾ ਅਵਤਾਰ ਵੇਖਣ ਨੂੰ ਮਿਲੇਗਾ !

Related Post