ਸੁਨੰਦਾ ਸ਼ਰਮਾ ਦਾ ਇਹ ਗੀਤ ਪਾ ਰਿਹਾ ਹੈ ਪਟਾਕੇ
ਸੁੰਨਦਾ ਸ਼ਰਮਾ ਦੀ ਗਾਇਕੀ, ਨਚਣ ਤੇ ਅਦਾਵਾਂ ਦਾ ਸਿਰਫ ਪੰਜਾਬ ਹੀ ਨੀਂ, ਸਿਰਫ ਭਾਰਤ ਹੀ ਨੀ ਬਲਕਿ ਗੋਰੇ ਤੇ ਗੋਰੀਆਂ ਵੀ ਦੀਵਾਨੇ ਨੇ | ਜੀ ਹਾਂ ਸੁੰਨਦਾ ਸ਼ਰਮਾ ਦਾ ਚਾਰਟਬਸਟਰ ਗੀਤ ਪਟਾਕੇ ਨੂੰ ਵਿਸ਼ਵਭਰ ਵਿਚ ਇਨ੍ਹਾਂ ਪਿਆਰ ਮਿਲਿਆ ਕਿ ਇਹ ਗੀਤ ਵਿਦੇਸ਼ੀਆਂ ਦੀ ਜੁਬਾਨ ਤੇ ਵੀ ਚੱੜ ਗਿਆ ਹੈ |
ਇਹ ਅਸੀਂ ਨਹੀਂ ਕਹਿ ਰਹੇ, ਇਸਦਾ ਸਬੂਤ ਹੈ Sunanda Sharma ਦੀ ਫੇਸਬੁੱਕ ਪੇਜ ਤੇ ਹਾਲ ਹੀ 'ਚ ਸੁੰਨਦਾ ਸ਼ਰਮਾ ਨੇ ਇਕ ਵੀਡੀਓ ਸਾਂਝਾ ਕੀਤੀ ਜਿਸ ਵਿੱਚ ਇਕ ਗੋਰੀ ਉਨ੍ਹਾਂ ਦਾ ਗੀਤ “ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ” ਗਾਉਂਦੀ ਹੋਈ ਨਜ਼ਰ ਆ ਰਹੀ ਹੈ | ਜੋ ਵੀ ਕਹੋ ਸੁੰਨਦਾ ਸ਼ਰਮਾ ਨੇ ਤਾਂ ਵਿਸ਼ਵਭਰ ਵਿਚ ਪੂਰੀ ਅੱਤ ਕਾਰਵਾਈ ਹੋਈ ਹੈ !