ਇਸ ਵਾਰ ਆਸਕਰ ਦੀ ਦੌੜ ਵਿੱਚ ਭਾਰਤੀ ਫ਼ਿਲਮ 'ਜਲੀਕੱਟੂ'

By  Rupinder Kaler November 25th 2020 06:57 PM

'ਗਲ਼ੀ ਬੁਆਏ' ਸਾਲ 2020 ਦੇ ਆਸਕਰ ਲਈ ਨਾਮੀਨੇਟ ਹੋਈ ਸੀ। ਹਾਲਾਂਕਿ ਫਿਲਮ ਆਸਕਰ ਨਹੀਂ ਜਿੱਤ ਪਾਈ ਸੀ ਪਰ ਫਿਲਮ ਦਾ ਇੱਥੋ ਤਕ ਜਾਣਾ ਹੀ ਆਪਣੇ ਆਪ 'ਚ ਇਕ ਸਨਮਾਨ ਦੀ ਗੱਲ ਸੀ। ਹੁਣ ਭਾਰਤੀ ਵੱਲੋ ਇਕ ਹੋਰ ਫਿਲਮ ਆਕਸਰ 2021 ਲਈ ਭੇਜੀ ਗਈ ਹੈ। ਮਲਿਆਲਮ ਫਿਲਮ 'ਜਲੀਕੱਟੂ' ਨੂੰ ਆਸਕਰ 2021 ਲਈ ਭਾਰਤ ਵੱਲੋ ਭੇਜਿਆ ਗਿਆ ਹੈ।

Jallikattu In Oscars 2021:

ਹੋਰ ਪੜ੍ਹੋ :

ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦਾ ਤੁਸੀਂ ਕਰ ਸਕਦੇ ਹੋ ਇਸਤੇਮਾਲ

ਫ਼ਿਲਮ ‘ਦੁਰਗਾਮਤੀ’ ਦਾ ਟਰੇਲਰ ਹੋਇਆ ਰਿਲੀਜ਼, ਅਕਸ਼ੇ ਕੁਮਾਰ ਨੇ ਸਾਂਝੀ ਕੀਤੀ ਪੋਸਟ

Jallikattu

'ਜਲੀਕੱਟੂ' ਦੇ ਨਾਲ ਆਕਸਰ 2021 'ਚ ਭਾਰਤ ਨੂੰ ਆਫੀਸ਼ੀਅਲ ਐਂਟਰੀ ਮਿਲੀ ਹੈ। 'ਜਲੀਕੱਟੂ' ਨੂੰ 93ਰਦ ਐਕਡਮੀ ਅਵਾਰਡ 'ਚ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਕੈਟਾਗਿਰੀ ਲਈ ਭੇਜਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੀ 'ਜਲੀਕੱਟੂ' ਆਸਕਰ 'ਚ ਆਪਣੀ ਜਗ੍ਹਾ ਬਣਾ ਪਾਵੇਗੀ ਜਾਂ ਨਹੀਂ।

'ਜਲੀਕੱਟੂ' ਨੂੰ 27 ਫਿਲਮਾਂ 'ਚੋ ਚੁਣਿਆ ਗਿਆ ਹੈ। ਜੋ ਬਾਕੀ ਫਿਲਮਾਂ 'ਜਲੀਕੱਟੂ' ਦੇ ਕੰਪੀਟੀਸ਼ਨ 'ਚ ਸੀ ਉਹ ਇਸ ਤਰ੍ਹਾਂ ਹਨ : ਸ਼ਿਕਾਰਾ, ਗੂੰਜਨ ਸਕਸੈਨਾ, ਛਪਾਕ, ਗੁਲਾਬੋ-ਸੀਤਾਬੋ, ਭੋਂਸਲੇ, ਛਲਾਂਗ, ਕਾਮਯਾਬ, ਦ ਸਕਾਈ ਇਜ਼ ਪਿੰਕ, ਚਿੰਟੂ ਦਾ ਬਰਥਡੇ ਤੇ ਬਿਟਰਸਵੀਟ।

Related Post