ਸ਼੍ਰੀਦੇਵੀ ਦੀ ਪਹਿਲੀ ਬਰਸੀ ‘ਤੇ ਧੀ ਜਾਨਹਵੀ ਨੇ ਆਪਣੀ ਮਾਂ ਲਈ ਲਿਖੀ ਭਾਵੁਕ ਪੋਸਟ

By  Lajwinder kaur February 24th 2019 11:34 AM

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼੍ਰੀਦੇਵੀ ਜੋ ਕਿ ਪਿਛਲੇ ਸਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 24 ਫਰਵਰੀ ਯਾਨੀਕਿ ਅੱਜ ਉਹਨਾਂ ਦੀ ਪਹਿਲੀ ਬਰਸੀ ਹੈ। ਮਾਂ ਦੀ ਪਹਿਲੀ ਬਰਸੀ ਉੱਤੇ ਧੀ ਜਾਨਹਵੀ ਕਪੂਰ ਨੇ ਆਪਣੀ ਮਾਂ ਲਈ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਪੋਸਟ ਲਿਖੀ ਹੈ। ਜਾਨਹਵੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਤੇ ਕੈਪਸ਼ਨ 'ਚ ਲਿਖਿਆ ਹੈ: ‘ਮੇਰਾ ਦਿਲ ਹਮੇਸ਼ਾ ਬਹੁਤ ਭਾਰੀ ਰਹੇਗਾ ਪਰ ਮੈਂ ਹਮੇਸ਼ਾ ਹੱਸਦੀ ਰਹਾਂਗੀ ਕਿਉਂਕਿ ਇਸ 'ਚ ਤੁਸੀਂ ਰਹਿੰਦੇ ਹੋ।’

View this post on Instagram

 

My heart will always be heavy. But I’ll always be smiling because it has you in it.

A post shared by Janhvi Kapoor (@janhvikapoor) on Feb 23, 2019 at 7:29am PST

ਹੋਰ ਵੇਖੋ: 2019 ਦਾ ਪਹਿਲਾਂ ਗੀਤ ਲੈ ਕੇ ਆ ਰਹੇ ਨੇ ਬੱਬਲ ਰਾਏ

ਤਸਵੀਰ ‘ਚ ਜਾਨਹਵੀ ਨੇ ਆਪਣੀ ਮਾਂ ਸ਼੍ਰੀਦੇਵੀ ਦਾ ਹੱਥ ਫੜ੍ਹਿਆ ਹੋਇਆ ਹੈ। ਸ਼੍ਰੀਦੇਵੀ ਆਪਣੀ ਧੀ ਜਾਨਹਵੀ ਦੀ ਡੈਬਿਊ ਮੂਵੀ ਧੜਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਫਿਲਮ ਧੜਕ ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਸ਼੍ਰੀਦੇਵੀ ਇਸ ਰੰਗਲੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ। ਪਰ ਸ਼੍ਰੀਦੇਵੀ ਦੀਆਂ ਯਾਦਾਂ ਅੱਜ ਵੀ ਸਭ ਦੇ ਜ਼ਹਿਨ ‘ਚ ਤਾਜ਼ਾ ਨੇ।

View this post on Instagram

 

❤️❤️❤️

A post shared by Sridevi Kapoor (@sridevi.kapoor) on Feb 14, 2017 at 7:13am PST

Related Post