‘ਡਾਕੂਆਂ ਦਾ ਮੁੰਡਾ 2’ ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ, ਜਪਜੀ ਖਹਿਰਾ ਨੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਆਪਣੀ ਖੁਸ਼ੀ

By  Lajwinder kaur November 20th 2020 01:44 PM -- Updated: November 20th 2020 04:12 PM

ਸਾਲ 2018 ‘ਚ ਆਈ ਸੁਪਰ ਹਿੱਟ ਫ਼ਿਲਮ ਡਾਕੂਆਂ ਦਾ ਮੁੰਡਾ ਜਿਸ ਦਾ ਹੁਣ ਸਿਕਵਲ ਬਣਨ ਵਾਲਾ ਹੈ । ਜੀ ਹਾਂ ‘ਡਾਕੂਆਂ ਦਾ ਮੁੰਡਾ 2’ ਟਾਈਟਲ ਹੇਠ ਫ਼ਿਲਮ ਦਾ ਦੂਜਾ ਭਾਗ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ । ਇਸ ਫ਼ਿਲਮ ਦਾ ਪਹਿਲਾ ਆਫੀਸ਼ੀਅਲ ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਇਸ ਫ਼ਿਲਮ ਨੂੰ ਲੈ ਕੇ ਦੇਵ ਖਰੌੜ ਤੇ ਜਪਜੀ ਖਹਿਰਾ ਬਹੁਤ ਉਤਸ਼ਾਹਿਤ ਨੇ ।

inside pic of dakun da munda 2 poster

ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ । ਜਿਸ ਦੀ ਜਾਣਕਾਰੀ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ ।

inside pic of japji khaira

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੇ ਸੈੱਟ ਤੋਂ ਦੇਵ ਖਰੌੜ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਡਾਕੂਆਂ ਦਾ ਮੁੰਡਾ 2’ ਦੀ ਬਲਾਕਬਸਟਰ ਲੜੀ ਦਾ ਹਿੱਸਾ ਬਣਨ ਤੇ ਮਾਣ ਹੈ ਅਤੇ  ਅੱਜ ਤੋਂ ਸ਼ੂਟ ਸ਼ੁਰੂ ਹੋ ਰਿਹਾ ਹੈ’ । ਫੈਨਜ਼ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ ।

dev and japji

ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ। ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਮਨਦੀਪ ਬੈਨੀਪਾਲ । ਦੇਵ ਖਰੌੜ ਤੇ ਜਪਜੀ ਖਹਿਰਾ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

 

View this post on Instagram

 

A post shared by Japji Khaira (@thejapjikhaira)

Related Post