ਜਪਜੀ ਖਹਿਰਾ ਨੇ ਮਰਹੂਮ ਪਿਤਾ ਨੂੰ ਯਾਦ ਕਰ ਲਿਖਿਆ ਭਾਵੁਕ ਸੰਦੇਸ਼, ਪੜ੍ਹ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ

By  Aaseen Khan April 11th 2019 11:49 AM

ਜਪਜੀ ਖਹਿਰਾ ਨੇ ਮਰਹੂਮ ਪਿਤਾ ਨੂੰ ਯਾਦ ਕਰ ਲਿਖਿਆ ਭਾਵੁਕ ਸੰਦੇਸ਼, ਪੜ੍ਹ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ : ਕਹਿੰਦੇ ਨੇ ਜਦੋਂ ਇਸ ਜਹਾਨ ਤੋਂ ਆਪਣੇ ਤੁਰ ਜਾਂਦੇ ਹਨ ਤਾਂ ਇਸ ਦਾ ਦੁੱਖ ਉਹ ਹੀ ਜਾਣਦੇ ਹਨ, ਜਿੰਨ੍ਹਾਂ ਦਾ ਕੋਈ ਆਪਣਾ ਖ਼ਾਸ ਇਸ ਜਹਾਨ ਤੋਂ ਵਿਛੜਿਆ ਹੋਵੇ। ਖ਼ਾਸ ਕਰਕੇ ਪਿਤਾ ਦੀ ਥਾਂ ਕੋਈ ਨਹੀਂ ਲੈ ਸਕਦਾ। ਜਿਹੜਾ ਪਿਤਾ ਆਪਣੇ ਬੱਚੇ ਨੂੰ ਉਂਗਲ ਫੜਕੇ ਤੁਰਨਾ ਸਿਖਾਉਂਦਾ ਹੈ ਜਦੋਂ ਉਹ ਸਖਸ਼ ਜਹਾਨੋਂ ਚਲਿਆ ਜਾਂਦਾ ਹੈ ਤਾਂ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ। ਅਜਿਹਾ ਸਦਮਾ ਉਸ ਸਮੇਂ ਅਦਾਕਾਰਾ ਜਪਜੀ ਖਹਿਰਾ ਨੂੰ ਪਹੁੰਚਿਆ ਹੈ ਜਦੋਂ ਉਹਨਾਂ ਦੇ ਪਿਤਾ ਸ. ਪ੍ਰੇਮ ਪ੍ਰਕਾਸ਼ ਖਹਿਰਾ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ। 31 ਮਾਰਚ ਵਾਲੇ ਦਿਨ ਉਹਨਾਂ ਦੇ ਪਿਤਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

 

View this post on Instagram

 

I miss you Dad ਡਾਢੇ ਰੱਬ ਨੇ ਕਹਿਰ ਕਮਾਇਆ ਜਿਸ ਨੇ ਮੈਨੂੰ ਜੱਗ ਵਿਖਾਇਆ ਮੈਥੋਂ ਖੋਹ ਲਿਆ ਮੇਰਾ ਸਾਇਆ ਜਿਹੜੇ ਪਾਪਾ ਦੀ ਗੋਦ ਵਿੱਚ ਮੈਂ ਆਪਣੀ ਅੱਖ ਖੋਲ੍ਹੀ ਸੀ, ਉਸ ਨੂੰ ਰੱਬ ਸਾਥੋਂ ਬਦੋ-ਬਦੀ ਖੋਹ ਕੇ ਲੈ ਗਿਆ, ਅਸੀਂ ਬੇਬਸੀ ਵਿੱਚ ਤੱਕਦੇ ਹੀ ਰਹਿ ਗਏ ਅਤੇ ਕੁਝ ਹੀ ਪਲਾਂ ਵਿੱਚ ਹੀ ਸਾਡੇ ਪਰਵਾਰ ਦਾ ਸਾਇਆ ਏਸ ਜਹਾਨੋਂ ਤੁਰ ਗਿਆ। ਮੇਰੇ ਪਾਪਾ ਮੇਰਾ ਸੰਸਾਰ ਸੀ।ਮੈਂ ਜੀਵਨ ਦੀ ਪਹਿਲੀ ਪੁਲਾਂਘ ਪੁੱਟਣੀ ਚਾਹੀ, ਉਨ੍ਹਾਂ ਝੱਟ ਆਪਣੀ ਉਂਗਲ ਅਗਾਂਹ ਕਰ ਦਿੱਤੀ, ਮੈਂ ਖਿੜ-ਖਿੜ ਹੱਸਣਾ ਚਾਹਿਆ ਤਾਂ ਉਹ ਮੇਰੀ ਖਿੜਖਿੜਾਹਟ ਬਣ ਗਏ, ਮੈਂ ਉੱਡਣਾ ਚਾਹਿਆ, ਉਨ੍ਹਾਂ ਝੱਟ ਆਪਣੇ ਖੰਭ ਖਿਲਾਰ ਦਿੱਤੇ ਅਤੇ ਉਨ੍ਹਾਂ ਖੰਭਾਂ ‘ਤੇ ਹੀ ਉੱਚੀ ਉਡਾਰੀ ਮਾਰ ਮੈਂ ਸੱਭਿਆਚਾਰ ਦੇ ਅੰਬਰ ਦਾ ਸਿਤਾਰਾ ਬਣ ਗਈ, ਅੱਜ ਉਨ੍ਹਾਂ ਦੇ ਤੁਰ ਜਾਣ ਬਾਅਦ ਖ਼ੁਦ ਨੂੰ ਖਾਲੀ ਮਹਿਸੂਸ ਕਰ ਰਹੀ ਹਾਂ।ਬੇਬੱਸ, ਨਿੰਮੋਝੂਣੀ ਜਿਹੀ ਹੋਈ ਇਹੋ ਸੋਚ ਕੇ ਸਬਰ ਕਰ ਰਹੀ ਹਾਂ ਕਿ ਸ਼ਾਇਦ ਰੱਬ ਨੂੰ ਉਨ੍ਹਾਂ ਦੀ ਸਾਥੋਂ ਵੀ ਵੱਧ ਲੋੜ ਹੋਵੇਗੀ।

A post shared by Japji Khaira (@thejapjikhaira) on Apr 5, 2019 at 2:51am PDT

ਜਪਜੀ ਖਹਿਰਾ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸ਼ੋਸ਼ਲ ਮੀਡੀਆ 'ਤੇ ਬਹੁਤ ਹੀ ਭਾਵੁਕ ਸੰਦੇਸ਼ ਲਿਖਿਆ ਹੈ। ਉਹਨਾਂ ਲਿਖਿਆ "I miss you Dad

ਡਾਢੇ ਰੱਬ ਨੇ ਕਹਿਰ ਕਮਾਇਆ

ਜਿਸ ਨੇ ਮੈਨੂੰ ਜੱਗ ਵਿਖਾਇਆ

ਮੈਥੋਂ ਖੋਹ ਲਿਆ ਮੇਰਾ ਸਾਇਆ

ਜਿਹੜੇ ਪਾਪਾ ਦੀ ਗੋਦ ਵਿੱਚ ਮੈਂ ਆਪਣੀ ਅੱਖ ਖੋਲ੍ਹੀ ਸੀ, ਉਸ ਨੂੰ ਰੱਬ ਸਾਥੋਂ ਬਦੋ-ਬਦੀ ਖੋਹ ਕੇ ਲੈ ਗਿਆ, ਅਸੀਂ ਬੇਬਸੀ ਵਿੱਚ ਤੱਕਦੇ ਹੀ ਰਹਿ ਗਏ ਅਤੇ ਕੁਝ ਹੀ ਪਲਾਂ ਵਿੱਚ ਹੀ ਸਾਡੇ ਪਰਿਵਾਰ ਦਾ ਸਾਇਆ ਏਸ ਜਹਾਨੋਂ ਤੁਰ ਗਿਆ।

ਮੇਰੇ ਪਾਪਾ ਮੇਰਾ ਸੰਸਾਰ ਸੀ।ਮੈਂ ਜੀਵਨ ਦੀ ਪਹਿਲੀ ਪੁਲਾਂਘ ਪੁੱਟਣੀ ਚਾਹੀ, ਉਨ੍ਹਾਂ ਝੱਟ ਆਪਣੀ ਉਂਗਲ ਅਗਾਂਹ ਕਰ ਦਿੱਤੀ, ਮੈਂ ਖਿੜ-ਖਿੜ ਹੱਸਣਾ ਚਾਹਿਆ ਤਾਂ ਉਹ ਮੇਰੀ ਖਿੜਖਿੜਾਹਟ ਬਣ ਗਏ, ਮੈਂ ਉੱਡਣਾ ਚਾਹਿਆ, ਉਨ੍ਹਾਂ ਝੱਟ ਆਪਣੇ ਖੰਭ ਖਿਲਾਰ ਦਿੱਤੇ ਅਤੇ ਉਨ੍ਹਾਂ ਖੰਭਾਂ ‘ਤੇ ਹੀ ਉੱਚੀ ਉਡਾਰੀ ਮਾਰ ਮੈਂ ਸੱਭਿਆਚਾਰ ਦੇ ਅੰਬਰ ਦਾ ਸਿਤਾਰਾ ਬਣ ਗਈ, ਅੱਜ ਉਨ੍ਹਾਂ ਦੇ ਤੁਰ ਜਾਣ ਬਾਅਦ ਖ਼ੁਦ ਨੂੰ ਖਾਲੀ ਮਹਿਸੂਸ ਕਰ ਰਹੀ ਹਾਂ।ਬੇਬੱਸ, ਨਿੰਮੋਝੂਣੀ ਜਿਹੀ ਹੋਈ ਇਹੋ ਸੋਚ ਕੇ ਸਬਰ ਕਰ ਰਹੀ ਹਾਂ ਕਿ ਸ਼ਾਇਦ ਰੱਬ ਨੂੰ ਉਨ੍ਹਾਂ ਦੀ ਸਾਥੋਂ ਵੀ ਵੱਧ ਲੋੜ ਹੋਵੇਗੀ।

 

View this post on Instagram

 

#whistler #surreybc #canada #punjabi #punjab #snow #australia #pollywood #bollywood #punjabimusic

A post shared by Japji Khaira (@thejapjikhaira) on Jan 24, 2019 at 11:22pm PST

ਹੋਰ ਵੇਖੋ : 2500 ਤੋਂ ਵੱਧ ਪੁਰਾਣੇ ਤਵਿਆਂ 'ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ

ਜਪਜੀ ਖਹਿਰਾ ਲਈ ਹੀ ਨਹੀਂ ਪਿਤਾ ਦਾ ਜਹਾਨੋਂ ਤੁਰ ਜਾਣਾ ਹਰ ਕਿਸੇ ਲਈ ਵੱਡਾ ਘਾਟਾ ਹੁੰਦਾ ਹੈ। ਇਸ ਦੁੱਖ ਦੀ ਘੜੀ 'ਚ ਪੂਰੀ ਪੰਜਾਬੀ ਇੰਡਸਟਰੀ ਅਤੇ ਹਰ ਪੰਜਾਬੀ ਉਹਨਾਂ ਦੇ ਨਾਲ ਖੜ੍ਹਾ ਹੈ। ਪ੍ਰਮਾਤਮਾ ਉਹਨਾਂ ਨੂੰ ਏਸ ਦੁੱਖ ਤੋਂ ਜਲਦ ਬਾਹਰ ਆਉਣ ਦਾ ਬਲ ਬਖਸ਼ੇ ਹਰ ਕੋਈ ਇਹ ਹੀ ਅਰਦਾਸ ਕਰਦਾ ਹੈ।

Related Post