ਬਾਲੀਵੁੱਡ ਫ਼ਿਲਮ 'ਚ ਜਸਬੀਰ ਜੱਸੀ ਦੇ 'ਕੋਕਾ' ਗੀਤ ਨੂੰ ਲੱਗਿਆ ਬਾਦਸ਼ਾਹ ਦੇ ਰੈਪ ਦਾ ਤੜਕਾ

By  Aaseen Khan June 28th 2019 04:24 PM

ਪੰਜਾਬੀ ਸੰਗੀਤ ਦੀ ਹਮੇਸ਼ਾ ਤੋਂ ਬਾਲੀਵੁੱਡ ਫ਼ਿਲਮਾਂ 'ਚ ਚੜ੍ਹਤ ਰਹੀ ਹੈ। ਅੱਜ ਦੇ ਸਮੇਂ 'ਚ ਹਿੰਦੀ ਫ਼ਿਲਮਾਂ ਪੰਜਾਬੀਆਂ ਗਾਣਿਆਂ ਤੋਂ ਬਿਨਾਂ ਅਧੂਰੀਆਂ ਮੰਨੀਆਂ ਜਾਂਦੀਆਂ ਹਨ। ਤਾਂ ਹੀ ਅੱਜ ਫ਼ਿਲਮਾਂ 'ਚ ਨਵੇਂ ਪੰਜਾਬੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ, ਤੇ ਪੁਰਾਣੇ ਹਿੱਟ ਗੀਤਾਂ ਨੂੰ ਰੀਕ੍ਰੀਏਟ ਕੀਤਾ ਜਾ ਰਿਹਾ ਹੈ। ਇਸ ਲਿਸਟ 'ਚ ਨਾਮ ਜੁੜ ਗਿਆ ਹੈ ਜਸਬੀਰ ਜੱਸੀ ਵੱਲੋਂ ਗਾਏ ਬਲਾਕਬਸਟਰ ਗੀਤ 'ਕੋਕਾ' ਦਾ, ਜਿਸ ਨੂੰ ਸੋਨਾਕਸ਼ੀ ਸਿਨ੍ਹਾਂ ਅਤੇ ਰੈਪਰ ਬਾਦਸ਼ਾਹ ਦੀ ਆਉਣ ਵਾਲੀ ਫ਼ਿਲਮ ਖ਼ਾਨਦਾਨੀ ਸ਼ਫ਼ਾਖ਼ਾਨਾ 'ਚ ਰਿਲੀਜ਼ ਕਰ ਦਿੱਤਾ ਗਿਆ ਹੈ।

ਇਸ ਨਵੇਂ ਗੀਤ 'ਕੋਕਾ' ਨੂੰ ਜਸਬੀਰ ਜੱਸੀ, ਧਵਾਨੀ ਭਾਨੁਸ਼ਾਲੀ ਅਤੇ ਬਾਦਸ਼ਾਹ ਨੇ ਰੈਪ ਨਾਲ ਵੀ ਸ਼ਿੰਗਾਰਿਆ ਹੈ। ਤਨਿਸ਼ਕ ਬਗਚੀ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੀਮੇਕ ਕੋਕਾ ਗੀਤ ਦੇ ਬੋਲ ਤਨਿਸ਼ਕ ਬਗਚੀ ਅਤੇ ਮੈਲੋ ਡੀ ਨੇ ਬੋਲ ਲਿਖੇ ਹਨ।

ਹੋਰ ਵੇਖੋ : ਅਰਸ਼ ਬੈਨੀਪਾਲ ਦਾ 'ਰੇਂਜ' ਗੀਤ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡੀਓ

ਜਸਬੀਰ ਜੱਸੀ ਵੱਲੋਂ ਗਾਏ ਇਸ ਗੀਤ ਦੀ ਗੱਲ ਕਰੀਏ ਤਾਂ ਜਸਟ ਜੱਸੀ ਐਲਬਮ 'ਚ ਇਹ ਗੀਤ ਰਿਲੀਜ਼ ਕੀਤਾ ਗਿਆ ਸੀ ਜਿਸ ਦੇ ਬੋਲ ਦਵਿੰਦਰ ਖੰਡੇਵਾਲ ਨੇ ਲਿਖੇ ਸੀ। ਇਸ ਸਾਲ ਹੋਰ ਵੀ ਕਈ ਹਿੱਟ ਪੰਜਾਬੀ ਗੀਤ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਰੀਮੇਕ ਕੀਤੇ ਗਏ ਹੈ ਜਿੰਨ੍ਹਾਂ 'ਚ ਮੰਨਤ ਨੂਰ ਵੱਲੋਂ ਗਾਇਆ ਗੀਤ ਲੌਂਗ ਲਾਚੀ, ਗੈਰੀ ਸੰਧੂ ਦਾ ਗੀਤ ਹੌਲੀ ਹੌਲੀ, ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦਾ ਗੀਤ ਮੁਖੜਾ ਵੇਖ ਕੇ ਵਰਗੇ ਗਾਣੇ ਸ਼ਾਮਿਲ ਹਨ।

Related Post