ਜਸਬੀਰ ਜੱਸੀ ਦੀ ‘ਕੁਦਰਤ’ ਕਵਿਤਾ ਨੂੰ ਮਨੋਜ ਵਾਜਪਾਈ ਦੀ ਆਵਾਜ਼ ‘ਚ ਕੀਤਾ ਗਿਆ ਪੇਸ਼, ਦੇਖੋ ਵੀਡੀਓ

By  Lajwinder kaur April 28th 2020 05:27 PM -- Updated: April 28th 2020 05:35 PM

ਇੱਕ ਕੁੜੀ, ਕੋਕਾ, ਨਿਸ਼ਾਨੀ ਯਾਰ ਦੀ ਵਰਗੇ ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਜਸਬੀਰ ਜੱਸੀ ਲਾਕਡਾਊਨ ਦੇ ਚੱਲਦੇ ਸ਼ੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਦੇ ਨਾਲ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਕਵਿਤਾ ‘ਕੁਦਰਤ’ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਸੀ । ਇਸ ਕਵਿਤਾ ਨੂੰ ਦਰਸ਼ਕਾਂ ਵੱਲੋਂ ਇੰਨਾ ਪਸੰਦ ਕੀਤਾ ਗਿਆ ਹੈ ਜਿਸਦੇ ਚੱਲਦੇ ਇਸ ਕਵਿਤਾ ਨੂੰ ਹਿੰਦੀ ‘ਚ ਟਰਾਂਸਲੇਟ ਕੀਤਾ ਗਿਆ ਹੈ ।

ਜੱਸੀ ਦੀ ਕੁਦਰਤ ਕਵਿਤਾ ਨੂੰ ਹੁਣ ਬਾਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਵਾਜਪਾਈ ਨੇ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਜਿਸ ਨੂੰ ਜਸਬੀਰ ਜੱਸੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਕਵਿਤਾ ਦਾ ਹਿੰਦੀ ਟਰਾਂਸਲੇਟ ਪ੍ਰਸ਼ਾਂਤ ਨੇ ਕੀਤਾ ਹੈ । ਇਸ ਕਵਿਤਾ ‘ਚ ਮਨੁੱਖਾਂ ਵੱਲੋਂ ਕੀਤੇ ਕੁਦਰਤ ਦੇ ਨਾਲ ਖਿਲਵਾੜ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ ।

ਪੰਜਾਬੀ ਗਾਇਕ ਜਸਬੀਰ ਜੱਸੀ ਜੋ ਕਿ ਵਧੀਆ ਗਾਇਕ ਹੋਣ ਦੇ ਨਾਲ ਚੰਗੀ ਕਲਮ ਦੇ ਵੀ ਧਨੀ ਨੇ । ਉਨ੍ਹਾਂ ਦੇ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’, ‘ਕੁੜੀ ਜ਼ਹਿਰ ਦੀ ਪੁੜੀ, ‘ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’, ਕੋਕਾ, ਹੀਰ, ਮਿਰਜ਼ਾ ਵਰਗੇ ਕਈ ਸ਼ਾਨਦਾਰ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ ।

 

Related Post