ਜਸਬੀਰ ਜੱਸੀ ਨੂੰ ਇਸ ਖ਼ਬਰ ਨੇ ਝੰਜੋੜ ਕੇ ਰੱਖ ਦਿੱਤਾ, ਇਸ ਵਜ੍ਹਾ ਕਰਕੇ ਨਹੀਂ ਰਿਲੀਜ਼ ਕੀਤਾ ਆਪਣਾ ਨਵਾਂ ਗੀਤ ‘ਇੱਕ ਸੁਫ਼ਨਾ’

By  Lajwinder kaur June 18th 2020 10:57 AM -- Updated: June 18th 2020 01:40 PM

ਪੰਜਾਬੀ ਗਾਇਕ ਜਸਬੀਰ ਜੱਸੀ ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਜਾਰੀ ਰੱਖੀ ਤੇ ਅੱਜ ਉਨ੍ਹਾਂ ਦਾ ਬਾਲੀਵੁੱਡ ‘ਚ ਚੰਗਾ ਨਾਮ ਹੈ । ਉਹ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਪਰ ਪਿਛਲੇ ਕੁਝ ਦਿਨਾਂ ਤੋਂ ਸਦਮੇ ‘ਚ ਨੇ ।

Vote for your favourite : https://www.ptcpunjabi.co.in/voting/

ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਉਹ ਨਵਾਂ ਗੀਤ ਇੱਕ ਸੁਫ਼ਨਾ ਲੈ ਕੇ ਆ ਰਹੇ ਸੀ, ਉਸਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ । ਉਨ੍ਹਾਂ ਨੇ ਅੱਗੇ ਇਸ ਦੀ ਵਜ੍ਹਾ ਦੱਸੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਕਰਕੇ ਉਹ ਦੁਖੀ ਨੇ, ਇਸ ਕਰਕੇ ਉਹ ਹਲੇ ਆਪਣਾ ਗਾਣਾ ਨਹੀਂ ਰਿਲੀਜ਼ ਕਰ ਰਹੇ ਨੇ ।

ਇੱਕ ਕੁੜੀ, ਕੋਕਾ, ਨਿਸ਼ਾਨੀ ਯਾਰ ਦੀ, ‘ਦਿਲ ਲੈ ਗਈ ਕੁੜੀ ਗੁਜਰਾਤ ਦੀ’, ‘ਕੁੜੀ ਜ਼ਹਿਰ ਦੀ ਪੁੜੀ, ‘ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’, ਹੀਰ, ਮਿਰਜ਼ਾ ਵਰਗੇ ਕਈ ਸ਼ਾਨਦਾਰ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ । ਇਸ ਮੁਸ਼ਕਿਲ ਸਮੇਂ ‘ਚ ਉਹ ‘ਕੁਦਰਤ’ ਟਾਈਟਲ ਹੇਠ ਕਵਿਤਾ ਲੈ ਕੇ ਆਏ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।

 

Related Post