ਜਸਬੀਰ ਜੱਸੀ ਦਾ ਨਵਾਂ ਰੂਹਾਨੀ ਗੀਤ ‘ਮਾਫ਼ ਕਰੀਂ ਬਾਬਾ ਨਾਨਕਾ’ ਹੋਇਆ ਰਿਲੀਜ਼, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਕੀਤਾ ਸਮਰਪਿਤ

By  Lajwinder kaur November 7th 2022 01:33 PM

Jasbir Jassi news: ਪੰਜਾਬੀ ਗਾਇਕ ਜਸਬੀਰ ਜੱਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਵੇਂ ਕਿ ਸਭ ਜਾਣਦੇ ਹਨ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 8 ਨਵੰਬਰ ਨੂੰ ਮਨਾਇਆ ਜਾਣਾ ਹੈ। ਜਿਸ ਕਰਕੇ ਪੰਜਾਬੀ ਗਾਇਕ ਵੀ ਆਪਣੇ ਧਾਰਮਿਕ ਗੀਤਾਂ ਦੇ ਨਾਲ  ਨਾਨਕ ਨਾਮ ਲੇਵਾ ਸੰਗਤਾਂ ਦੇ ਰੂਬਰੂ ਹੋ ਰਹੇ ਹਨ।

ਹਾਲ ਹੀ ‘ਚ ਜਸਬੀਰ ਜੱਸੀ ਵੀ ਧਾਰਮਿਕ ਗੀਤ ‘ਮਾਫ਼ ਕਰੀ ਬਾਬਾ ਨਾਨਕਾ’ ਰਿਲੀਜ਼ ਹੋ ਚੁੱਕਿਆ ਹੈ ਅਤੇ ਪੰਜਾਬੀਆਂ ਦਾ ਦਿਲ ਜਿੱਤ ਰਿਹਾ ਹੈ। ਕਿਉਂਕਿ ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਤੇ ਅਰਥ ਭਰਪੂਰ ਹਨ। ਲੋਕਾਂ ਨੂੰ ਇਹ ਗੀਤ ਕਾਫ਼ੀ ਪਸੰਦ ਆ ਰਿਹਾ ਹੈ। ਗਾਇਕ ਜਸਬੀਰ ਜੱਸੀ ਦੇ ਮੁਤਾਬਕ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ। ਇਸ ਦਾ ਪਤਾ ਗਾਇਕ ਦੀ ਸੋਸ਼ਲ ਮੀਡੀਆ ਪੋਸਟ ਤੋਂ ਲੱਗਦਾ ਹੈ।

ਹੋਰ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਤੇ ਦਿਲਜੀਤ ਦੋਸਾਂਝ ਦਾ ਰੂਹਾਨੀ ਗੀਤ 'ਨਾਨਕ ਜੀ' ਹੋਇਆ ਰਿਲੀਜ਼, ਦੇਖੋ ਵੀਡੀਓ

jasbir jassi relgious song maaf kari baba nanaka image source: youtube

ਜਸਬੀਰ ਜੱਸੀ ਨੇ ਜਦੋਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਸੀ ਤਾਂ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਸੀ, ‘ਗੁਰੂ ਨਾਨਕ ਸਮੁੱਚੀ ਕਾਇਨਾਤ ਨੂੰ ਜੋੜਦੀ ਇੱਕ “ਰੂਹਾਨੀ ਸੋਚ” ਹੈ...ਕਣ ਤੋਂ ਬ੍ਰਹਿਮੰਡ ਸਭ ਨਾਨਕ ਹੀ ਨਾਨਕ ਹੈ, ਸਾਡੇ ਅੰਦਰ ਵੀ...ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਹੈ ਕਿ ਸਾਡਾ ਸਮਾਜ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ੀ ਸੋਚ ਤੇ ਉਚਿਤ ਤਰੀਕੇ ਨਾਲ ਨਹੀਂ ਚੱਲ ਰਿਹਾ...ਗੁਰਪੁਰਬ ਦੇ ਪਾਵਨ ਦਿਹਾੜੇ ‘ਤੇ ਮੇਰੀ ਤਿੱਲ ਫੁੱਲ ਕੋਸ਼ਿਸ਼ ਹੈ “ਮਾਫ਼ ਕਰੀਂ ਬਾਬਾ ਨਾਨਕਾ”।

ਉਨ੍ਹਾਂ ਨੇ ਅੱਗੇ ਲਿਖਿਆ ਸੀ- ‘ਸੋ ਕਿਉ ਮੰਦਾ ਆਖੀਐ , ਜਿਤੁ ਜੰਮਹਿ ਰਾਜਾਨ। ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ।

maaf kari baba nanaka image source: youtube

ਗੁਰੂ ਨਾਨਕ ਦੇਵ ਜੀ ਨੇ ਕੁਦਰਤ, ਔਰਤ ਦਾ ਸਤਿਕਾਰ, ਊਚ ਨੀਚ, ਸੱਚਾਈ ਅਨੇਕਾਂ ਸਿੱਖਿਆਵਾਂ ਨਾਲ ਸਾਨੂੰ ਨਿਵਾਜਿਆ ਹੈ। ਕੁਵਿੰਦਰ ਚਾਂਦ ਜੀ ਨੇ ਮੇਰੀ ਬੇਨਤੀ ਤੇ ਇਹ ਬੋਲ ਲਿਖੇ ਜੋ ਕਿ ਅੱਜ ਦੇ ਸਮੇਂ ਲਈ ਬਹੁਤ ਢੁਕਵੇਂ ਹਨ। ਮੈਂ ਅਰਦਾਸ ਕਰਦਾ ਹਾਂ ਕਿ ਔਗੁਣਾਂ ਦੀ ਮਾਫ਼ੀ ਮੰਗਦੇ ਹੋਏ, ਸਭ ਦੀ ਜ਼ਿੰਦਗੀ ਵਿੱਚ ਗੁਣਾਂ ਦੀ ਬਖਸ਼ਿਸ਼ ਹੋਵੇ। ਚੜ੍ਹਦੀ ਕਲਾ ਵਿੱਚ ਰਹੋ’

jasbir jassi image source: youtube

ਦੱਸ ਦਈਏ ਰੂਹ ਨੂੰ ਸਕੂਨ ਦੇਣ ਵਾਲੇ ਬੋਲ ਕਲਵਿੰਦਰ ਚਾਂਦ ਨੇ ਲਿਖੇ ਹਨ। ਇਸ ਗੀਤ ਨੂੰ ਜਸਬੀਰ ਜੱਸੀ ਨੇ ਆਪਣੀ ਅਵਾਜ਼ ਨਾਲ ਸਜਾਇਆ ਹੈ। ਇਸ ਧਾਰਮਿਕ ਗੀਤ ਨੂੰ ਜਸਬੀਰ ਜੱਸੀ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।

Related Post