ਇਸ ਤਸਵੀਰ ‘ਚ ਨਜ਼ਰ ਆ ਰਹੇ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਦੋ ਨਾਮੀ ਗਾਇਕ, ਕੀ ਤੁਸੀਂ ਪਹਿਚਾਣਿਆ ? ਕਮੈਂਟ ਕਰਕੇ ਦੱਸੋ ਨਾਂਅ

By  Lajwinder kaur August 30th 2020 04:51 PM

ਪੰਜਾਬੀ ਗਾਇਕ ਜਸਬੀਰ ਜੱਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਫੈਨਜ਼ ਦੇ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

 ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਮਿੱਤਰ ਤੇ ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਯਾਰੀ ਅੰਦਰੋਂ ਹੋਵੇ ਤਾਂ ਟੁੱਟਦੀ ਨਹੀਂ ਲੋਕ ਜੋ ਮਰਜ਼ੀ ਕਹਿਣ!!!!’ । ਇਸ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਜਸਬੀਰ ਜੱਸੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਬਾਲੀਵੁੱਡ ਦੀ ਕਈ ਫ਼ਿਲਮਾਂ ‘ਚ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਉਧਰ ਬੱਬੂ ਮਾਨ ਵੀ ਪੰਜਾਬੀ ਮਿਊਜ਼ਿਕ ਜਗਤ ਮਸ਼ਹੂਰ ਗਾਇਕ ਨੇ । ਉਨ੍ਹਾਂ ਨੇ ਵੀ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ ।

Related Post