ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਨੂੰ ਚੜਿਆ ਨਵਾਂ ਰੰਗ ,ਵੇਖੋ ਵੀਡਿਓ 

By  Shaminder November 29th 2018 05:01 AM

ਗੁਲਾਬੀ ਕੁਈਨ ਇੱਕ ਵਾਰ ਮੁੜ ਤੋਂ ਨਵੇਂ ਰੰਗ 'ਚ ਨਜ਼ਰ ਆ ਰਹੀ ਹੈ । ਇਸ ਵਾਰ ਉਹ ਆਪਣੇ ਸਰੋਤਿਆਂ ਲਈ ਇੱਕ ਨਵੇਂ ਹੀ ਅੰਦਾਜ਼ 'ਚ ਕੁਝ ਨਵਾਂ ਪਰੋਸਣ ਦੀ ਤਿਆਰੀ 'ਚ ਹੈ। ਜੀ ਹਾਂ ਜੈਸਮੀਨ ਸੈਂਡਲਾਸ ਲੈ ਕੇ ਆਈ ਹੈ ਆਪਣਾ ਨਵਾਂ ਗੀਤ ਵਿਸਕੀ ਦੀ ਬੋਤਲ । ਇਸ ਗੀਤ ਨੂੰ ਲੈ ਕੇ ਜੈਸਮੀਨ ਕਾਫੀ ਉਤਸ਼ਾਹਿਤ ਹੈ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ ।

ਹੋਰ ਵੇਖੋ : ਜੰਗਲ ਵਿੱਚ ਨਿਕਲੀ ਜੈਸਮੀਨ ਸੈਂਡਲਾਸ, ਦੇਖੋ ਵੀਡੀਓ

https://www.instagram.com/p/Bqvb1hwAoHc/

ਇਸ ਵੀਡਿਓ 'ਚ ਉਨ੍ਹਾਂ ਦੇ ਨਾਲ ਪ੍ਰੀਤ ਹੁੰਦਲ ਨਜ਼ਰ ਆ ਰਹੇ ਨੇ । ਜੋ ਜੈਸਮੀਨ ਦੇ ਨਾਲ ਇਸ ਗੀਤ 'ਚ ਸੁਰ ਨਾਲ ਸੁਰ ਮਿਲਾਉਂਦੇ ਨਜ਼ਰ ਆ ਰਹੇ ਨੇ। ਪ੍ਰੀਤ ਹੁੰਦਲ ਅਤੇ ਜੈਸਮੀਨ ਸੈਂਡਲਾਸ ਨੇ ਇਸ ਗੀਤ ਨਾਲ ਮੁੜ ਤੋਂ ਸਰੋਤਿਆਂ 'ਚ ਹਾਜ਼ਰੀ ਲਗਵਾਈ ਹੈ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ । ਇਸ ਗੀਤ ਨੂੰ ਲੈ ਕੇ ਸਰੋਤੇ ਵੀ ਕਾਫੀ ਉਤਸ਼ਾਹਿਤ ਨੇ ।

ਹੋਰ ਵੇਖੋ : ਜਦੋਂ ਸੜਕ ‘ਤੇ ਮਸਤੀ ਕਰਨ ਲੱਗੀ ਜੈਸਮੀਨ ਸੈਂਡਲਾਸ ,ਵੀਡਿਓ ਕੀਤਾ ਸਾਂਝਾ

jasmine and preet hundal jasmine and preet hundal

ਜੈਸਮੀਨ ਸੈਂਡਲਾਸ ਹਰ ਵਾਰ ਆਪਣੇ ਫੈਨਸ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਨੇ ਅਤੇ ਇਸ ਵਾਰ ਵੀ ਇਸ ਗੀਤ 'ਚ ਉਹ ਨਵੇਂ ਹੀ ਅੰਦਾਜ਼ 'ਚ ਵਿਖਾਈ ਦੇ ਰਹੇ ਨੇ । ਪਰ ਲੋਕਾਂ ਨੂੰ ਜੈਸਮੀਨ ਅਤੇ ਪ੍ਰੀਤ ਹੁੰਦਲ ਦਾ ਸੁਮੇਲ ਕਿੰਨਾ ਕੁ ਪਸੰਦ ਆਉਂਦਾ ਹੈ । ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱੱਗੇਗਾ । ਪਰ ਫਿਲਹਾਲ ਜੈਸਮੀਨ ਦੇ ਫੈਨਸ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਇਸ ਵੀਡਿਓ ਨੂੰ ਖੂਬ ਪਸੰਦ ਕਰ ਰਹੇ ਨੇ ਅਤੇ ਕਈ ਕਮੈਂਟਸ ਵੀ ਕਰ ਰਹੇ ਨੇ ।

jasmine and preet hundal jasmine and preet hundal

 

Related Post