ਜੈਸਮੀਨ ਨੇ ਇਸ ਸ਼ਖਸ ਨਾਲ ਮਨਾਇਆ ਵੈਲੇਂਨਟਾਈਨ ਡੇ,ਵੀਡੀਓ ਆਇਆ ਸਾਹਮਣੇ

By  Shaminder February 15th 2019 05:02 PM

ਗੈਰੀ ਸੰਧੂ ਅਤੇ ਜੈਸਮੀਨ ਸੈਂਡਲਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ 'ਚ ਜੈਸਮੀਨ ਗੈਰੀ ਦੇ ਨਾਲ ਨਜ਼ਰ ਆ ਰਹੀ ਹੈ । ਦੋਵੇਂ ਕਾਫੀ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਨੇ । ਕੁਝ ਹੀ ਘੰਟੇ ਪਹਿਲਾਂ ਇਸ ਵੀਡੀਓ ਨੂੰ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਹੁਣ ਤੱਕ ਦੋਨਾਂ ਦੇ ਫੈਨਸ ਨੇ ਇਸ ਕੁਝ ਸਕਿੰਟਾਂ ਦੇ ਵੀਡੀਓ ਨੂੰ ਲਾਈਕ ਕੀਤਾ ਹੈ ਅਤੇ ਕਈ ਫੈਨਸ ਇਸ 'ਤੇ ਕਮੈਂਟ ਵੀ ਕਰ ਰਹੇ ਨੇ ।ਜੈਸਮੀਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਇਆ ਲਿਖਿਆ

"Ishq ch hoye bure haal ❤️ Happy Valentines to all the fools in love."

ਹੋਰ ਵੇਖੋ: ਸਿੱਖਾਂ ਸਰਦਾਰਾਂ ਦੀ ਬਹਾਦਰੀ ਨੂੰ ਦਰਸਾਉਂਦਾ ਹੈ ਬਾਲ ਚੀਮਾ ਦਾ ਗੀਤ ‘ਪਰਾਊਡ ਟੂ ਬੀ ਸਰਦਾਰ’, ਵੇਖੋ ਵੀਡਿਓ

https://www.instagram.com/p/Bt5Txt9gRvx/

ਗੀਤਾਂ ਦੇ ਵਿੱਚ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ | ਇਹਨਾਂ ਦੁਆਰਾ ਗਾਏ ਗਏ ਗੀਤ ਜਿਵੇਂ ਕਿ ” ਲੱਡੂ , ਢੋਲ , ਇਲਿਗ਼ਲ ਵੈਪਨ ਆਦਿ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ | ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਬਾਰੇ ਲੋਕਾਂ ਨੇਂ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਸਨ । ਸੋਸ਼ਲ ਮੀਡਿਆ ‘ਤੇ ਚਰਚਾ ‘ਚ ਰਹਿਣ ਵਾਲੀ ਇਸ ਗਾਇਕ ਜੋੜੀ ਦੀਆਂ ਪਹਿਲਾਂ ਵੀ ਕਈ ਵੀਡਿਓ ਵਾਇਰਲ ਹੋ ਚੁੱਕੀਆਂ ਹਨ |

jasmine garry jasmine garry

ਇਹਨਾਂ ਦੀਆਂ ਵਾਇਰਲ ਹੋ ਰਹੀਆਂ ਇਹ ਵੀਡੀਓ ਇੱਕ ਅੱਛੀ ਦੋਸਤੀ ਦਾ ਵੀ ਸਬੂਤ ਵੀ ਹਨ ਜਿਥੋਂ ਕਿ ਇਹ ਪਤਾ ਲੱਗਦਾ ਹੈ ਕਿ ਇਹ ਸਿਰਫ ਗੀਤਾਂ ਵਿੱਚ ਹੀ ਨਹੀਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਵਧੀਆ ਦੋਸਤ ਹਨ | ਇਹਨਾਂ ਨੇ ਆਪਣੀ ਗਾਇਕੀ ਜੋੜੀ ਦੀ ਸ਼ੁਰੂਆਤ ” ਲੱਡੂ ” ਗੀਤ ਨਾਲ ਜਨਵਰੀ 2017 ਵਿੱਚ ਕੀਤੀ ਸੀ |

Related Post