ਸਿੱਖਾਂ ਸਰਦਾਰਾਂ ਦੀ ਬਹਾਦਰੀ ਨੂੰ ਦਰਸਾਉਂਦਾ ਹੈ ਬਾਲ ਚੀਮਾ ਦਾ ਗੀਤ 'ਪਰਾਊਡ ਟੂ ਬੀ ਸਰਦਾਰ', ਵੇਖੋ ਵੀਡਿਓ 

Written by  Shaminder   |  February 15th 2019 04:38 PM  |  Updated: February 19th 2019 12:34 PM

ਸਿੱਖਾਂ ਸਰਦਾਰਾਂ ਦੀ ਬਹਾਦਰੀ ਨੂੰ ਦਰਸਾਉਂਦਾ ਹੈ ਬਾਲ ਚੀਮਾ ਦਾ ਗੀਤ 'ਪਰਾਊਡ ਟੂ ਬੀ ਸਰਦਾਰ', ਵੇਖੋ ਵੀਡਿਓ 

ਸਿੱਖ ਕੌਮ ਨੇ ਦੇਸ਼ ਦੀ ਖ਼ਾਤਿਰ ਜੋ ਕੁਰਬਾਨੀਆਂ ਦਿੱਤੀਆਂ ਉਸ ਦੀ ਮਿਸਾਲ ਕਿਤੇ ਵੀ ਮਿਲਣੀ ਮੁਸ਼ਕਿਲ ਹੈ । ਜਦੋਂ ਦੇਸ਼ 'ਤੇ ਭੀੜ ਬਣੀ ਤਾਂ ਪੰਜਾਬੀਆਂ ਨੇ ਹਿੱਕ ਤਾਣ ਕੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ । ਜੇ ਧਰਮ ਦੀ ਰੱਖਿਆ ਦੀ ਗੱਲ ਆਈ ਤਾਂ ਸਿੱਖ ਗੁਰੁ ਸਾਹਿਬਾਨ ਨੇ ਆਪਣਾ ਸਭ ਕੁਝ ਦੇਸ਼ ਅਤੇ ਕੌਮ ਦੇ ਲੇਖੇ ਲਾ ਦਿੱਤਾ ।ਪੀਟੀਸੀ ਰਿਕਾਰਡਸ ਪੇਸ਼ ਕਰਦੇ ਹਨ ਬਾਲ ਚੀਮਾ ਦਾ ਨਵਾਂ ਗੀਤ 'ਪਰਾਊਡ ਟੂ ਬੀ ਸਰਦਾਰ' ।

ਹੋਰ ਵੇਖੋ:ਲਾਲ ਚੰਦ ਯਮਲਾ ਜੱਟ ਨੇ 1952 ਵਿੱਚ ਪਹਿਲਾ ਗਾਣਾ ਕਰਵਾਇਆ ਸੀ ਰਿਕਾਰਡ, ਕਿਸ ਕਿਸ ਨੇ ਸੁਣੇ ਹਨ ਇਸ ਮਹਾਨ ਕਲਾਕਾਰ ਦੇ ਗਾਣੇ, ਕਮੈਂਟ ਕਰਕੇ ਦੱਸੋ

https://www.youtube.com/watch?v=IFiwVneB7f0&feature=youtu.be

ਇਸ ਗੀਤ 'ਚ ਸਰਦਾਰਾਂ ਦੀ ਗੱਲ ਬਾਲ ਚੀਮਾ ਨੇ ਕੀਤੀ ਹੈ । ਇਹ ਸਰਦਾਰ ਸਭ ਦੀਆਂ ਇੱਜ਼ਤਾਂ ਦੀ ਰਾਖੀ ਹੀ ਨਹੀਂ ਕਰਦੇ ਬਲਕਿ ਹਰ ਅੱਤਿਆਚਾਰ ਦਾ ਡਟ ਕੇ ਮੁਕਾਬਲਾ ਵੀ ਕਰਦੇ ਨੇ ।ਇਹੀ ਨਹੀਂ ਇਹ ਸਿੰਘ ਸਰਦਾਰ ਜਦੋਂ ਦੇਸ਼ 'ਤੇ ਭੀੜ ਬਣਦੀ ਹੈ ਤਾਂ ਹਰ ਸਥਿਤੀ ਨਾਲ ਨਜਿੱਠਣ ਲਈ ਹਿੱਕ ਤਾਣ ਕੇ ਖੜੇ ਵੀ ਹੋ ਜਾਂਦੇ ਨੇ ।

ਹੋਰ ਵੇਖੋ :ਜਦੋਂ ਮਾਧੁਰੀ ਦੀਕਸ਼ਿਤ ਨਾਲ ਇੱਕ ਚਿੱਤਰਕਾਰ ਨੂੰ ਮਿਲਵਾਉਣ ਲਈ ਅਨਿਲ ਕਪੂਰ ਨੇ ਲਈ ਸੀ ਰਿਸ਼ਵਤ, ਜਾਣੋ ਪੂਰਾ ਵਾਕਿਆ

bal cheema bal cheema

ਸਿੰਘਾਂ ਸਰਦਾਰਾਂ ਦੀ ਇਸੇ ਬਹਾਦਰੀ ਨੂੰ ਬਿਆਨ ਕਰਦਾ ਗੀਤ ਹੈ ਬਾਲ ਚੀਮਾ ਦਾ ਗੀਤ,'ਪਰਾਊਡ ਟੂ ਬੀ ਸਰਦਾਰ' । ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਗੀਤ ਸਰਦਾਰਾਂ ਦਾ ਗੁਣਗਾਣ ਕੀਤਾ ਗਿਆ ਹੈ ।

bal cheema bal cheema

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network