ਜੈਸਮਿਨ ਸੈਂਡਲਸ ਕਿਸੇ ਨੂੰ ਕਰ ਰਹੀ ਹੈ ਬਹੁਤ ਮਿੱਸ, ਦੇਖੋ ਵੀਡਿਓ  

By  Rupinder Kaler November 17th 2018 12:02 PM

ਆਪਣੀ ਗਾਇਕੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਜੈਸਮਿਨ ਸੈਂਡਲਸ ਏਨੀਂ ਦਿਨੀਂ ਕਿਸੇ ਨੂੰ ਬਹੁਤ ਮਿੱਸ ਕਰ ਰਹੀ ਹੈ । ਜੈਸਮਿਨ ਉਹਨਾਂ ਦਿਨਾਂ ਨੂੰ ਯਾਦ ਕਰ ਰਹੀ ਹੈ ਜਦੋਂ ਜੈਸਮਿਨ ਅਤੇ ਉਹਨਾਂ ਦੇ ਦਿਲ ਦਾ ਸ਼ਹਿਜ਼ਾਦਾ ਇਕੱਠੇ ਬੈਠਕੇ ਪਿਆਰ ਦੀਆਂ ਗੱਲਾਂ ਕਰਦੇ ਸਨ । ਇਸ ਸਭ ਦਾ ਖੁਲਾਸਾ ਅਸੀਂ ਨਹੀਂ ਕਰ ਰਹੇ ਬਲਕਿ ਜੈਸਮਿਨ ਨੇ ਇਸ ਦਾ ਖੁਲਾਸਾ ਖੁਦ ਕੀਤਾ ਹੈ ।

ਹੋਰ ਵੇਖੋ : ਈਸ਼ਾ ਗੁਪਤਾ ਤੇ ਸੰਦੀਪ ਖੋਸਲਾ ਦੀ ਡਾਂਸ ਵੀਡਿਓ ਨੇ ਛੇੜੀ ਸੋਸ਼ਲ ਮੀਡੀਆਂ ‘ਤੇ ਚਰਚਾ, ਦੇਖੋ ਵੀਡਿਓ

jasmine sandlas jasmine sandlas

ਜੈਸਮਿਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਦੋ ਵੀਡਿਓ ਸ਼ੇਅਰ ਕੀਤੀਆਂ ਹਨ । ਜਿਸ ਵਿੱਚ ਉਹ ਗੀਤ ਗਾਉਂਦੇ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਜੈਸਮਿਨ ਨੇ ਲਿਖਿਆ ਹੈ ਕਿ ਉਹ ਇਹ ਗਾਣਾ ਉਹਨਾਂ ਸਾਰੇ ਲੋਕਾਂ ਨੂੰ ਸੁਣਾਉਣਾ ਚਾਹੁੰਦੀ ਹੈ ਜਿਹੜੇ ਕਿ ਪਿਆਰ ਵਿੱਚ ਪਾਗਲ ਹਨ ।

ਹੋਰ ਵੇਖੋ : ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ

https://www.instagram.com/p/BqR1yO_giUd/

ਦੂਜੀ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡਿਓ ਵਿੱਚ ਵੀ ਉਹ ਗਾਣਾ ਹੀ ਗਾ ਰਹੀ ਹੈ 'ਦਿਲ ਕੀ ਬਗਾਵਤੋਂ ਨੇ ਮਾਰ ਡਾਲਾ, ਟੂਟ ਗਿਆ ਫਿਰ ਵੀ ਨਾ ਹਾਰੇ ਸਾਲਾ' ਇਸ ਵੀਡਿਓ ਦੇ ਨਾਲ ਵੀ ਉਹਨਾਂ ਨੇ ਕੁਝ ਲਿਖਿਆ ਹੈ । ਉਹਨਾਂ ਨੇ ਕਿਹਾ ਹੈ ਕਿ ਇਸ ਗਾਣੇ ਦੀ ਵੀਡਿਓ ਛੇਤੀ ਆਉਣ ਵਾਲੀ ਹੈ । ਕਹਿਣ ਨੂੰ ਤਾਂ ਉਹਨਾਂ ਦਾ ਇਹ ਕੋਈ ਨਵਾਂ ਆਉਣ ਵਾਲਾ ਗਾਣਾ ਲਗਦਾ ਹੈ ।

ਹੋਰ ਵੇਖੋ : ਪਹਿਲਾਂ ਤੋਂ ਬੇਹੱਦ ਪਤਲੀ ਹੋਈ ਸੋਨਾਕਸ਼ੀ ਸਿਨ੍ਹਾ, ਬੋਲਡ ਤਸਵੀਰਾਂ ਹੋਈਆਂ ਵਾਇਰਲ

https://www.instagram.com/p/BqP4My6gy_M/

ਪਰ ਜਿਸ ਤਰ੍ਹਾਂ ਜੈਸਮਿਨ ਇਸ ਗਾਣੇ ਨੂੰ ਗਾ ਰਹੀ ਹੈ ਉਸ ਤੋਂ ਲਗਾ ਹੈ ਕਿ ਜੈਸਮਿਨ ਜ਼ਰੂਰ ਕਿਸੇ ਨੂੰ ਮਿੱਸ ਕਰ ਰਹੀ ਹੈ, ਤੇ ਉਸ ਦਾ ਦਿਲ ਨਾ ਚਾਹੁੰਦੇ ਹੋਏ ਵੀ ਉਸ ਨੂੰ ਯਾਦ ਕਰ ਰਿਹਾ ਹੈ । ਇਸੇ ਲਈ ਤਾਂ ਉਹ ਕਹਿ ਰਹੀ ਹੈ ਦਿਲ ਕੀ ਬਗਾਵਤੋਂ ਨੇ ਮਾਰ ਡਾਲਾ…..

Related Post