ਜੈਸਮੀਨ ਸੈਂਡਲਸ ਬਹੁਤ ਜਲਦ ਲੈ ਕੇ ਆ ਰਹੇ ਨੇ ਆਪਣੀ ਨਵੀਂ ਪੇਸ਼ਕਸ਼ ‘ਚੁੰਨੀ ਬਲੈਕ’

By  Lajwinder kaur August 24th 2019 01:22 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੁਲਾਬੀ ਕੁਵੀਨ ਯਾਨੀ ਕਿ ਜੈਸਮੀਨ ਸੈਂਡਲਸ ਬਹੁਤ ਜਲਦ ਆਪਣੀ ਨਵੀਂ ਪੇਸ਼ਕਸ਼ ‘ਚੁੰਨੀ ਬਲੈਕ’ ਲੈ ਕੇ ਆ  ਰਹੇ ਨੇ। ਜਿਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ।

 

View this post on Instagram

 

#chunniblack

A post shared by Jasmine Sandlas (@jasminesandlas) on Aug 23, 2019 at 3:24pm PDT

ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਲਿਖਿਆ ਹੈ, ‘ਚੁੰਨੀ ਬਲੈਕ..’  ਫਿਲਹਾਲ ਉਨ੍ਹਾਂ ਨੇ ਆਪਣੇ ਗੀਤ ਦਾ ਨਾਂਅ ਹੀ ਦੱਸਿਆ ਹੈ ਤੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤਾ ਹੈ। ਪਰ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।

 

View this post on Instagram

 

Chunni ni black teri jaan sadi mangdi ?

A post shared by Jasmine Sandlas (@jasminesandlas) on Aug 13, 2019 at 11:46pm PDT

ਜੈਸਮੀਨ ਸੈਂਡਲਸ ਜੋ ਕਿ ਆਪਣੇ ਫੈਨਜ਼ ਦੇ ਮਨਾਂ ਤੱਕ ਆਪਣੇ ਸ਼ਬਦਾਂ ਨੂੰ ਪਹੁੰਚਾਉਣ ਲਈ ਆਪਣੇ ਗੀਤਾਂ ਦੇ ਬੋਲ ਖੁਦ ਹੀ ਲਿਖਦੇ ਨੇ। ਉਨ੍ਹਾਂ ਦੇ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ‘ਚ ਵੀ ਖੂਬ ਵੱਜਦੇ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗਾਣੇ ਜਿਵੇਂ ਸਿਪ ਸਿਪ, ਪਿੰਜ਼ਰਾ, ਬੰਬ ਜੱਟ, ਯਾਰ ਨਾ ਮਿਲਿਆ, ਲੱਡੂ, ਮਿੱਠੀ ਮਿੱਠੀ ਵਰਗੇ ਹਿੱਟ ਬੀਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post