ਅੱਜ ਹੈ ਜਸਪਾਲ ਭੱਟੀ ਦੀ ਬਰਸੀ, ਇਸ ਸ਼ੋਅ ਨਾਲ ਬਣਾਈ ਸੀ ਪਹਿਚਾਣ

By  Rupinder Kaler October 25th 2019 01:03 PM

ਜਸਪਾਲ ਭੱਟੀ ਇਹ ਨਾਂਅ ਆਉਂਦੇ ਹੀ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ, ਤੇ ਯਾਦ ਆ ਜਾਂਦੀ ਹੈ ਟੀਵੀ ਦੇ ਉਹਨਾਂ ਪ੍ਰੋਗਰਾਮਾਂ ਦੀ ਜਿਸ ਵਿੱਚ ਜਸਪਾਲ ਭੱਟੀ ਲੋਕਾਂ ਨੂੰ ਹਸਾਉਣ ਦੇ ਨਾਲ ਨਾਲ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਬੁਰਾਈਆਂ ਤੇ ਵੀ ਚੋਟ ਕਰਦੇ ਸਨ । ਫਲਾਪ ਸ਼ੋਅ ਤੇ ਫੁੱਲ ਟੈਂਸ਼ਨ ਵਰਗੇ ਟੀਵੀ ਪ੍ਰੋਗਰਾਮਾਂ ਨੇ ਹੀ ਜਸਪਾਲ ਭੱਟੀ ਦੀ ਕਮੇਡੀ ਨੂੰ ਘਰ ਘਰ ਪਹੁੰਚਾਇਆ ਸੀ ।

ਜਸਪਾਲ ਭੱਟੀ ਦਾ ਜਨਮ 5 ਮਾਰਚ 1955 ਨੂੰ ਅੰਮ੍ਰਿਤਸਰ ਦੇ ਇੱਕ ਸਿੱਖ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ । ਜਸਪਾਲ ਭੱਟੀ ਦੀ ਪਾਪੂਲੈਰਿਟੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਅੱਜ ਕਪਿਲ ਸ਼ਰਮਾ ਦੀ ਹੈ ।

ਉਹਨਾਂ ਨੇ ਬਹੁਤ ਹੀ ਘੱਟ ਬਜਟ ਵਿੱਚ ਬਣੇ ਸ਼ੋਅ ਫਲਾਪ ਸ਼ੋਅ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਸੀ । ਉਹਨਾਂ ਦੀ ਕਮੇਡੀ ਕੁਦਰਤੀ ਸੀ ਜਿਹੜੇ ਕਿ ਆਮ ਗੱਲਾਂ ਬਾਤਾਂ ਵਿੱਚੋਂ ਬਣਾਈ ਗਈ ਹੁੰਦੀ ਸੀ ।

25 ਅਕਤੂਬਰ 2012 ਵਿੱਚ ਉਹਨਾਂ ਦਾ ਇੱਕ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ । ਉਹਨਾਂ ਦੀ ਉਮਰ 57 ਸਾਲ ਸੀ । ਇਹ ਹਾਦਸਾ ਉਦੋਂ ਹੋਇਆਂ ਜਦੋਂ ਉਹ ਆਪਣੇ ਬੇਟੇ ਦੀ ਫ਼ਿਲਮ ਪਾਵਰ ਕੱਟ ਦੀ ਪ੍ਰਮੋਸ਼ਨ ਲਈ ਨਿਕਲੇ ਸਨ ।

Related Post