ਯਾਦਾਂ ਦੇ ਝਰੋਖੇ 'ਚ ਜਸਪਾਲ ਭੱਟੀ  ,ਵੇਖੋ ਉਨ੍ਹਾਂ ਦੀ ਬਰਸੀ ਮੌਕੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਉਨ੍ਹਾਂ ਦੀਆਂ ਫਿਲਮਾਂ

By  Shaminder October 24th 2018 01:36 PM -- Updated: October 31st 2018 10:57 AM

ਨੱਬੇ ਦੇ ਦਹਾਕੇ 'ਚ 'ਉਲਟਾ ਪੁਲਟਾ' ਅਤੇ 'ਫਲਾਪ ਸ਼ੋਅ' ਨਾਲ ਲਾਈਮ ਲਾਈਟ 'ਚ ਆਏ ਜਸਪਾਲ ਭੱਟੀ ਨੂੰ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਪੰਜਾਬੀ ਫਿਲਮ ਇੰਡਸਟਰੀ 'ਚ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ । ਦੋ ਹਜ਼ਾਰ ਬਾਰਾਂ 'ਚ ਇੱਕ ਸੜਕੀ ਹਾਦਸੇ ਨੇ ਸਾਡੇ ਤੋਂ ਹਾਸਿਆਂ ਨਾਲ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਉਣ ਵਾਲੇ ਇਸ ਅਦਾਕਾਰ ਨੂੰ ਹਮੇਸ਼ਾ ਲਈ ਸਾਡੇ ਤੋਂ ਖੋਹ ਲਿਆ ।ਬੇਸ਼ੱਕ ਅੱਜ ਉਹ ਸਾਡੇ 'ਚ ਮੌਜੂਦ ਨਹੀਂ ਹਨ । ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ 'ਚ ਮੌਜੂਦ ਹਨ । ਉਨ੍ਹਾਂ ਦੀ ਬਰਸੀ ਦੇ ਮੌਕੇ 'ਤੇ ਅੱਜ ਉਨ੍ਹਾਂ ਦੀਆਂ ਕੁਝ ਯਾਦਗਾਰ ਫਿਲਮਾਂ ਬਾਰੇ ਦੱਸਾਂਗੇ ।

ਹੋਰ ਵੇਖੋ : ਆਲੀਆ ਦੀ ਮਾਂ ਸੋਨੀ ਦਾ ਨਵਾਂ ਖੁਲਾਸਾ, ਸੈੱਟ ‘ਤੇ ਬਲਾਤਕਾਰ !

https://www.youtube.com/watch?v=j1tD0876BJ0

 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਨ੍ਹਾਂ ਦੇ ਕਾਮੇਡੀ ਸ਼ੋਅ 'ਫੁਲ ਟੈਨਸ਼ਨ' ਦੀ । ਇਸ ਸ਼ੋਅ ਦਾ ਨਾਂਅ ਬੇਸ਼ੱਕ ਉਨ੍ਹਾਂ ਨੇ ਫੁਲ ਟੈਨਸ਼ਨ ਸੀ ਪਰ ਇਸ ਸ਼ੋਅ ਨੇ ਹਾਸਿਆਂ ਨਾਲ ਲੋਕਾਂ ਦਾ ਖੁਬ ਦਿਲ ਪਰਚਾਇਆ । ਗੱਲ ਜੇ ਕਰੀਏ ਫਿਲਮ 'ਜੀਜਾ ਜੀ' ਫਿਲਮ ਦੀ ਤਾਂ ਇਸ ਵਿੱਚ ਵੀ ਉਨ੍ਹਾਂ ਨੇ ਇੱਕ ਅੜਬ ਜੀਜੇ ਦਾ ਰੋਲ ਨਿਭਾਇਆ। ਜੋ ਲੋਕਾਂ ਨੂੰ ਖੂਬ ਪਸੰਦ ਆਇਆ। ਇਸ ਤੋਂ ਇਲਾਵਾ 'ਮਹੌਲ ਠੀਕ ਹੈ' 'ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ।

ਹੋਰ ਵੇਖੋ : ਯੂ.ਐੱਸ. ‘ਚ 47ਕਰੋੜ ਦੇ ਆਲੀਸ਼ਾਨ ਬਸੇਰੇ ‘ਚ ਰਹਿਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ,ਵੇਖੋ ਤਸਵੀਰਾਂ

https://www.youtube.com/watch?v=zQqag8q-dtI

'ਚੱਕ ਦੇ ਫੱਟੇ' 'ਚ ਵੀ ਸਵਿਤਾ ਭੱਟੀ ਦੇ ਨਾਲ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਉਸ ਦੀ ਹਰ ਕਿਸੇ ਨੇ ਤਾਰੀਫ ਕੀਤੀ । ਉਨ੍ਹਾਂ ਦੀ ਬਰਸੀ ਦੇ ਮੌਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੀਆਂ ਕੁਝ ਚੋਣਵੀਆਂ ਫਿਲਮਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ । ਖਾਸ ਗੱਲ ਇਹ ਸੀ ਕਿ ਜਸਪਾਲ ਭੱਟੀ ਨੇ ਇੰਜੀਨੀਅਰਿੰਗ ‘ਚ ਡਿਗਰੀ ਕੀਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਾਮੇਡੀ ‘ਚ ਇਕ ਖਾਸ ਮੁਕਾਮ ਹਾਸਲ ਕੀਤਾ। ਉਨ੍ਹਾਂ ਦੇ ਯੋਗਦਾਨ ਲਈ ਸਰਕਾਰ ਵਲੋਂ ਉਨ੍ਹਾਂ ਨੂੰ 2013 ‘ਚ ਪਦਮ ਭੂਸ਼ਣ (ਮਰਨ ਉਪਰੰਤ) ਨਾਲ ਨਿਵਾਜਿਆ ਗਿਆ ਸੀ।

ਹੋਰ ਵੇਖੋ : ਇਰਫਾਨ ਖਾਨ ਨੂੰ ਲੈ ਕੇ ਆਈ ਚੰਗੀ ਖਬਰ, ਛੇਤੀ ਕਰਨ ਵਾਲੇ ਹਨ ਵਾਪਸੀ

https://www.youtube.com/watch?v=1WS2Fa3tqvM

ਇਨ੍ਹਾਂ ਫਿਲਮਾਂ 'ਚ ਉਨ੍ਹਾਂ ਨੇ ਜਿਸ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਆਪਣੀ ਜੀਵੰਤ ਅਦਾਕਾਰੀ ਦਾ ਸਬੂਤ ਦਿੱਤਾ । ਪੰਜਾਬੀ ਹੀ ਨਹੀਂ ਸਗੋਂ ਉਨ੍ਹਾਂ ਨੇ ਹਿੰਦੀ ਫਿਲਮ ਅਤੇ ਟੀਵੀ ਇੰਡਸਟਰੀ 'ਚ ਆਪਣੀ ਅਦਾਕਾਰੀ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾਈ ਅਤੇ ਦੂਰਦਰਸ਼ਨ 'ਤੇ ਆਉਣ ਵਾਲੇ 'ਉਲਟਾ ਪੁਲਟਾ' ਦਾ ਤਾਂ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ । 1955 ‘ਚ ਅੰਮ੍ਰਿਤਸਰ ‘ਚ ਪੈਦਾ ਹੋਏ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸ਼ੋਅ ‘ਉਲਟਾ ਪੁਲਟਾ’ ਨਾਲ ਸ਼ੁਰੂਆਤ ਕਰਕੇ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਤੱਕ ਆਪਣੀ ਪਛਾਣ ਬਣਾਈ।

ਹੋਰ ਵੇਖੋ : ਪ੍ਰਿਯੰਕਾ ਚੋਪੜਾ-ਨਿਕ ਜੋਨਸ ਨੇ ਕਰਵਾਇਆ ਸੀਕਰੇਟ ਵਿਆਹ ! ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ

https://www.youtube.com/watch?v=dXY4P26cqDM

ਟੀ.ਵੀ. ਲਈ ਉਨ੍ਹਾਂ ਨੇ ‘ਫਲਾਪ ਸ਼ੋਅ’, ‘ਥੈਂਕ ਯੂ ਜੀਜਾ ਜੀ’ ਅਤੇ ‘ਹਾਏ ਜ਼ਿੰਦਗੀ, ਬਾਏ ਜ਼ਿੰਦਗੀ’ ਆਦਿ ਵਰਗੇ ਮਨੋਰੰਜਕ ਸ਼ੋਅਜ਼ ਕੀਤੇ। ਉਨ੍ਹਾਂ ਦੀਆਂ ਮਸ਼ਹੂਰ ਹਿੰਦੀ ਫਿਲਮਾਂ ‘ਚ ‘ਕਾਲਾ ਸਾਮਰਾਜਯ’, ‘ਆ ਅਬ ਲੌਟ ਚਲੇਂ’, ‘ਹਮਾਰਾ ਦਿਲ ਆਪਕੇ ਪਾਸ ਹੈ’, ‘ਕੋਈ ਮੇਰੇ ਦਿਲ ਸੇ ਪੂਛੇ’, ‘ਤੁਝੇ ਮੇਰੀ ਕਸਮ’ ਅਤੇ ‘ਕੁਛ ਨਾ ਕਹੋ’ ਆਦਿ ਦਾ ਨਾਂ ਲਿਆ ਜਾ ਸਕਦਾ ਹੈ। ਪੰਜਾਬੀ ਫਿਲਮ ਜਗਤ ‘ਚ ਉਨ੍ਹਾਂ ਦੀਆਂ ਚਰਚਿਤ ਫਿਲਮਾਂ ‘ਚ ‘ਮਾਹੌਲ ਠੀਕ ਹੈ’, ‘ਦਿਲ ਪਰਦੇਸੀ ਹੋ ਗਿਆ’ ਅਤੇ ‘ਪਾਵਰ ਕੱਟ’ ਆਦਿ ਸ਼ਾਮਲ ਹਨ। ਉਹ ਬੇਸ਼ੱਕ ਸਾਡੇ ਦਰਮਿਆਨ ਮੌਜੂਦ ਨਹੀਂ ਹਨ ।ਪਰ ਉਨ੍ਹਾਂ ਦੀਆਂ ਫਿਲਮਾਂ ਅਤੇ ਉਨ੍ਹਾਂ 'ਚ ਨਿਭਾਏ ਗਏ ਯਾਦਗਾਰ ਕਿਰਦਾਰ ਸਾਡੇ ਜ਼ਹਿਨ 'ਚ ਹਮੇਸ਼ਾ ਜਿੰਦਾ ਰਹਿਣਗੇ । ਉਨ੍ਹਾਂ ਦੀ ਬਰਸੀ ਮੌਕੇ ਪੀਟੀਸੀ ਪੰਜਾਬੀ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ ।

 

 

Related Post