ਹੁਣ ਮਸ਼ਹੂਰ ਹੋਇਆ ਲੈਮਨ ਸੋਡੇ ਵਾਲਾ ਜਸਪਾਲ ਸਿੰਘ, ਲੱਖਾਂ ਲੋਕਾਂ ਨੇ ਵੇਖੀ ਵੀਡੀਓ

By  Rupinder Kaler April 10th 2021 11:12 AM

ਸੋਨੂੰ ਸੂਦ ਏਨੀਂ ਦਿਨੀਂ ਆਪਣੀ ਪੰਜਾਬ ਫੇਰੀ ਦਾ ਆਨੰਦ ਮਾਣ ਰਹੇ ਹਨ । ਆਪਣੇ ਇਸ ਦੌਰੇ ਦੀਆਂ ਤਸਵੀਰਾਂ ਤੇ ਵੀਡੀਓ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰ ਰਹੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖ ਲਿਆ ਹੈ ।

image from sonu sood 's instagram

ਹੋਰ ਪੜ੍ਹੋ :

ਆਇਸ਼ਾ ਟਾਕੀਆ ਦਾ ਅੱਜ ਹੈ ਜਨਮ ਦਿਨ, ਬਚਪਨ ‘ਚ ਸ਼ਾਹਿਦ ਕਪੂਰ ਦੇ ਨਾਲ ਇਸ ਐਡ ‘ਚ ਆਈ ਸੀ ਨਜ਼ਰ

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਲਿਖਿਆ ਹੈ 'ਲੈਮਨ ਸੋਡਾ ਨਹੀਂ ਪੀਤਾ, ਤਾਂ ਕੀ ਪੀਤਾ?' ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਦਰਅਸਲ ਇਹ ਵੀਡੀਓ ਮੋਗਾ ਦੇ ਤਰਨ ਤਾਰਨ ਰੋਡ ‘ਤੇ ਲੈਮਨ ਸੋਡਾ ਵੇਚਣ ਵਾਲੇ ਜਸਪਾਲ ਸਿੰਘ ਦੀ ਹੈ । ਇਸ ਵੀਡੀਓ ਵਿੱਚ ਸੋਨੂੰ ਸੂਦ ਲੈਮਨ-ਸੋਡਾ ਬਨਾਉਣ ਦਾ ਤਰੀਕਾ ਵੀ ਸਮਝਾਉਂਦੇ ਹਨ ।

Sonu-Sood

ਵੀਡੀਓ ਵਿੱਚ ਸੋਨੂੰ ਸੂਦ ਕਹਿੰਦੇ ਹਨ ‘ਮੈਨੂੰ ਨਹੀਂ ਪਤਾ ਕਿ ਤੁਹਾਡੇ ਚੋਂ ਕਿੰਨੇ ਲੋਕਾਂ ਨੇ ਲੈਮਨ ਸੋਡਾ ਪੀਤਾ ਹੈ, ਪਰ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਇਹ ਸੋਡਾ ਪੀਤਾ ਹੋਵੇਗਾ। ਜਸਪਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਨਾਲ ਪਿਲਾਉਂਦੇ ਹਨ। ਜਦੋਂ ਵੀ ਤੁਸੀਂ ਪੰਜਾਬ ਆਓ ਤਾਂ ਤਰਨ ਤਾਰਨ ਰੋਡ 'ਤੇ ਜਸਪਾਲ ਜੀ ਤੋਂ ਲੈਮਨ-ਸੋਡਾ ਜ਼ਰੂਰ ਪੀਣਾ। ਆਲ ਦ ਬੈਸਟ।'

 

View this post on Instagram

 

A post shared by Sonu Sood (@sonu_sood)

Related Post