ਦੇਖੋ ਵੀਡੀਓ : ਜਸਪਿੰਦਰ ਨਰੂਲਾ ਦੇ ਨਵੇਂ ਗੀਤ ‘Bidayi’ ਦਾ ਟੀਜ਼ਰ ਹੋਇਆ ਰਿਲੀਜ਼, ਛੂਹ ਰਿਹਾ ਹੈ ਦਰਸ਼ਕਾਂ ਦੇ ਦਿਲਾਂ ਨੂੰ

By  Lajwinder kaur November 15th 2020 06:29 PM

ਬਾਲੀਵੁੱਡ ਦੀ ਦਿੱਗਜ ਗਾਇਕਾ ਜਸਪਿੰਦਰ ਨਰੂਲਾ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ । ਜੀ ਹਾਂ ਉਹ ‘Bidayi – Babul Da Vehda’ ਟਾਈਟਲ ਹੇਠ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ । ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜੋ ਕਿ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ । inside pic of jaspinder narula ਹੋਰ ਪੜ੍ਹੋ : ਨੀਰੂ ਬਾਜਵਾ ਨੇ ਦੀਵਾਲੀ ਦੇ ਤਿਉਹਾਰ ਨੂੰ ਕੁਝ ਇਸ ਤਰ੍ਹਾਂ ਕੀਤਾ ਸੈਲੀਬ੍ਰੇਟ, ਆਪਣੀ ਬੇਟੀਆਂ ਨਾਲ ਕੀਤਾ ਖ਼ਾਸ ‘ਵਾਅਦਾ’

ਇਸ ਗੀਤ ਦੇ ਬੋਲ ਵੀ ਖੁਦ ਜਸਪਿੰਦਰ ਨਰੂਲਾ ਨੇ ਲਿਖੇ ਨੇ ਤੇ ਮਿਊਜ਼ਿਕ ਵੀ ਖੁਦ ਉਨ੍ਹਾਂ ਨੇ ਹੀ ਦਿੱਤਾ ਹੈ । ਇਸ ਗਾਣੇ ਦੇ ਟੀਜ਼ਰ ਨੂੰ Sohraab Films ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

bidayi bahul da vehda

ਇੱਕ ਮਿੰਟ ਦੇ ਟੀਜ਼ਰ ਕੁੜੀ ਦੇ ਵਿਆਹ ਦੇ ਮਾਹੌਲ ਨੂੰ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ । ਗਾਣੇ ਦੇ ਵੀਡੀਓ ਨੂੰ Parmod Sharma Rana ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਜਸਪਿੰਦਰ ਨਰੂਲਾ, ਮਿਹਰ ਗਿੱਲ ਤੇ ਅਕਾਸ਼ ਗਿੱਲ ਤੇ ਕਈ ਹੋਰ ਕਲਾਕਾਰ। ਇਹ ਪੂਰਾ ਗਾਣਾ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ ।

song teaser bidayi

Related Post