ਕੇਂਦਰ ਸਰਕਾਰ ਦੇ ਮੂੰਹ ‘ਤੇ ਚਪੇੜ ਵਾਂਗ ਵੱਜ ਰਿਹਾ ਹੈ ਜੱਸ ਬਾਜਵਾ ਦਾ ਨਵਾਂ ਗੀਤ ‘ਹੋਕਾ’, ਕਿਸਾਨੀ ਸੰਘਰਸ਼ ਦੇ ਬੁਲੰਦ ਹੌਸਲੇ ਨੂੰ ਕਰ ਰਿਹਾ ਹੈ ਬਿਆਨ, ਦੇਖੋ ਵੀਡੀਓ

By  Lajwinder kaur May 24th 2021 12:59 PM -- Updated: May 24th 2021 01:02 PM

ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਸੰਘਰਸ਼ ਕਰਦੇ ਹੋਏ । ਇਸ ਸੰਘਰਸ਼ ਦੀ ਗੂੰਜ ਵਿਦੇਸ਼ ਦੀਆਂ ਸੜਕਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਗੂੰਜੀ ਹੈ। ਪਰ ਕੇਂਦਰ ਸਰਕਾਰ ਦਾ ਖੇਤੀ ਬਿੱਲਾਂ ਨੂੰ ਲੈ ਕੇ ਉਹੀ ਅੜੀਅਲ ਰਵੱਈਆ ਅਜੇ ਵੀ ਬਰਕਰਾਰ ਹੈ । ਪਰ ਦੇਸ਼ ਦਾ ਅੰਨਦਾਤ ਵੀ ਆਪਣੇ ਹੱਕਾਂ ਦੇ ਲਈ ਪੂਰਾ ਸੰਘਰਸ਼ ਕਰ ਰਿਹਾ ਹੈ। ਪੰਜਾਬੀ ਕਲਾਕਾਰ ਵੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ।

inside image of hokka song image source-youtube

ਹੋਰ ਪੜ੍ਹੋ :

jass bajwa new song hokka released image source-youtube

ਅਜਿਹੇ ‘ਚ ਗਾਇਕ ਜੱਸ ਬਾਜਵਾ ਆਪਣਾ ਇੱਕ ਹੋਰ ਨਵੇਂ ਤੇ ਜੋਸ਼ੀਲਾ ਕਿਸਾਨੀ ਗੀਤ ਲੈ ਕੇ ਆਏ ਨੇ। ਜੀ ਹਾਂ ਹੋਕਾ ਟਾਈਟਲ ਹੇਠ ਲੈ ਕੇ ਆਏ ਇਸ ਗੀਤ ‘ਚ ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਹੌਸਲੇ ਬੁਲੰਦ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਕੇਂਦਰ ਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਨੇ। ਪਰ ਨਾਲ ਹੀ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਇਸ ਕਿਸਾਨੀ ਸੰਘਰਸ਼ ‘ਚ ਵੱਧ ਚੜ੍ਹ ਕੇ ਦਿੱਲੀ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਲਈ ਕਿਹਾ ਹੈ।

singer jass bajwa new song hokka out now image source-youtube

Hokka ਗੀਤ ਦੇ ਬੋਲ ਖੁਦ ਜੱਸ ਬਾਜਵਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ Flame Music ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Davycine ਨੇ ਤਿਆਰ ਕੀਤਾ ਹੈ। ਜਿਸ ‘ਚ ਕਿਸਾਨੀ ਸੰਘਰਸ਼ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਨੇ। ਇਸ ਹੇਠ ਦਿੱਤੇ ਲਿੰਕ ‘ਤੇ ਜਾ ਕੇ ਤੁਸੀਂ ਇਸ ਕਿਸਾਨੀ ਗੀਤ ਨੂੰ ਸੁਣ ਸਕਦੇ ਹੋ ਤੇ ਆਪਣੀ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ ।

Related Post