ਗਾਇਕ ਜੱਸ ਮਾਣਕ ਕਰ ਰਹੇ ਗੁਰੂ ਘਰ 'ਚ ਸੇਵਾ,ਵੀਡੀਓ ਵਾਇਰਲ 

By  Shaminder June 3rd 2019 05:12 PM -- Updated: June 3rd 2019 05:14 PM

ਗਾਇਕ ਜੱਸ ਮਾਣਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਕਿਸੇ ਗੁਰੂ ਘਰ 'ਚ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ । ਜੱਸ ਮਾਣਕ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:Search ਜੱਸ ਮਾਣਕ ਜੱਸ ਮਾਣਕ ਨੇ ਗੀਤ ਗਾ ਕੇ ਬੰਨਿਆ ਸਮਾਂ,ਸਾਂਝਾ ਕੀਤਾ ਵੀਡੀਓ

https://www.instagram.com/p/ByPs7cHF_x7/

ਜੱਸ ਮਾਣਕ ਅਜਿਹੇ ਕਲਾਕਾਰ ਨੇ ਜੋ ਆਪਣੀ ਜ਼ਮੀਨ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ । ਬੀਤੇ ਦਿਨੀਂ ਵੀ ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ ,ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਦੇ ਨਜ਼ਰ ਆਏ ਸਨ । ਜੱਸ ਮਾਣਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ਅਤੇ ਸਰੋਤਿਆਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

Related Post