ਜੱਸ ਮਾਣਕ ਨੇ ਨਵੇਂ ਗੀਤ ‘YES OR NO’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਵੀਡੀਓ ਛਾਇਆ ਸੋਸ਼ਲ ਮੀਡੀਆ ਉੱਤੇ, ਦੇਖੋ ਵੀਡੀਓ

By  Lajwinder kaur August 14th 2020 06:19 PM

ਪੰਜਾਬੀ ਗਾਇਕ ਜੱਸ ਮਾਣਕ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ‘YES OR NO’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਇਆ ਹੈ । ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ ਜਿਸ ਨੂੰ ਜੱਸ ਮਾਣਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਖੁਦ ਜੱਸ ਮਾਣਕ ਨੇ ਹੀ ਲਿਖੇ ਨੇ ਤੇ Sharry Nexus ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ । ਸੱਤੀ ਢਿੱਲੋਂ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ । ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਜੱਸ ਮਾਣਕ ਤੇ ਫੀਮੇਲ ਮਾਡਲ Larissa Bonesi । ਇਸ ਗੀਤ ਨੂੰ ਗੀਤ ਐੱਮ.ਪੀ ਥ੍ਰੀ ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਜੇ ਗੱਲ ਕਰੀਏ ਜੱਸ ਮਾਣਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਪਰਾਡਾ, ਲਹਿੰਗਾ, ਵਿਆਹ, ਕਲੀ ਹੋ ਗਈ, ਸੂਟ ਪੰਜਾਬੀ, ਗਰਲਫ੍ਰੈਂਡ, ਬੌਸ, ਚਿਹਰਾ ਤੇਰਾ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।

Related Post