ਜੱਸ ਮਾਣਕ ਲੈ ਰਹੇ ਨੇ ਮਾਂ ਦੇ ਹੱਥਾਂ ਦੀ ਪੱਕੀਆਂ ਮੱਕੀ ਦੀਆਂ ਰੋਟੀਆਂ ਤੇ ਸਰੋਂ ਦੇ ਸਾਗ ਦਾ ਅਨੰਦ
ਪੰਜਾਬੀ ਗਾਇਕ ਜੱਸ ਮਾਣਕ ਜਿਹੜੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੇ ਲਹਿੰਗੇ ਗੀਤ ਨੇ 200 ਮਿਲੀਅਨ ਨੂੰ ਕਰੋਸ ਕਰ ਚੁੱਕਿਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
View this post on Instagram
Pind di mauj badi ??meri maa de hatha dia pakkia rotiyan ❤️
ਹੋਰ ਵੇਖੋ:ਅਭੈ ਦਿਓਲ ਨੇ ਬੌਬੀ ਦਿਓਲ ਦੇ ਨਾਲ ਸਾਂਝੀ ਕੀਤੀ ਪੁਰਾਣੀ ਪਰਿਵਾਰਕ ਤਸਵੀਰ
ਜੱਸ ਮਾਣਕ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਹੋਏ ਹਨ। ਇਸ ਵਾਰ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਖਾਸ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਪਿੰਡ ਦੀ ਮੌਜ ਬੜੀ..ਮੇਰੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ..’
View this post on Instagram
Love you All ❤️ Ehe Sab Tuhade Karke Possible Aa ?
ਇਨ੍ਹਾਂ ਤਸਵੀਰ ਚ ਦੇਖ ਸਕਦੇ ਹੋ ਉਹ ਸਰੋਂ ਦੇ ਸਾਗ ਦੇ ਨਾਲ ਮੱਕੀਆਂ ਦੀਆਂ ਰੋਟੀਆਂ ਖਾਂਦੇ ਹੋਏ ਨਜ਼ਰ ਆ ਰਹੇ ਹਨ।ਇਸ ਪੋਸਟ ਨੇ ਕੁਝ ਹੀ ਸਮੇਂ ‘ਚ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜੇ ਗੱਲ ਕਰੀਏ ਜੱਸ ਮਾਣਕ ਦੇ ਕੰਮ ਦੀ ਤਾਂ ਉਹ ਪਰਾਡਾ, ਤੇਰੇ ਮੇਰੇ ਵਿਆਹ, ਬੌਸ, ਸੂਟ ਪੰਜਾਬੀ, ਗਰਲਫ੍ਰੈਂਡ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।