ਜੱਸ ਮਾਣਕ ਨੇ ਆਪਣੀ ਬੇਬੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਬੇਬੇ ਛੇਤੀ ਸਿਹਤਮੰਦ ਹੋ ਜਾਵੇਗੀ’
ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਦਾਦੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਦਾਦੀ ਮਾਂ ਕੁਝ ਬਿਮਾਰ ਚੱਲ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੀ ਦਾਦੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਇਸ ਤਸਵੀਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਮੈਂਟਸ ਦੇ ਰਾਹੀਂ ਜੱਸ ਮਾਣਕ ਨੂੰ ਹੌਂਸਲਾ ਦਿੰਦੇ ਹੋਏ ਉਨ੍ਹਾਂ ਦੀ ਦਾਦੀ ਦੀ ਚੰਗੀ ਸਿਹਤ ਲਈ ਅਰਦਾਸਾਂ ਕੀਤੀਆਂ ਨੇ।
View this post on Instagram
ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ‘ਸਿਕੰਦਰ 2’ ਦਾ ‘ਰੱਬ ਵਾਂਗੂ’ ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਜੇ ਗੱਲ ਕਰੀਏ ਜੱਸ ਮਾਣਕ ਦੇ ਹਾਲ ਹੀ ਆਏ ਗੀਤ ‘ਲਹਿੰਗਾ’ ਦੀ ਤਾਂ ਉਨ੍ਹਾਂ ਨੇ ਲਹਿੰਗਾ ਗਾਣੇ ਨਾਲ ਚਾਰੇ ਪਾਸੇ ਧੂਮਾਂ ਪਾਈਆਂ ਹੋਈਆਂ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਸਿਕੰਦਰ 2 ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਪਰਾਡਾ, ਵਿਆਹ, ਬੌਸ, ਸੂਟ ਪੰਜਾਬੀ, ਗਰਲਫ੍ਰੈਂਡ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।