ਜੱਸ ਮਾਣਕ ਨੇ ਸ਼ੇਅਰ ਕੀਤਾ ਆਪਣੀ ਮਿਊਜ਼ਿਕ ਐਲਬਮ ‘No Competition’ ਦਾ ਨਵਾਂ ਪੋਸਟਰ, ਇਸ ਦਿਨ ਹੋਵੇਗੀ ਰਿਲੀਜ਼

By  Lajwinder kaur August 17th 2020 03:29 PM

‘ਪਰਾਡਾ’ ਫੇਮ ਸਿੰਗਰ ਜੱਸ ਮਾਣਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਫੈਨ ਨੂੰ ਖੁਸ਼ਖਬਰੀ ਦਿੰਦੇ ਹੋਏ ਆਪਣੀ ਮਿਊਜ਼ਿਕ ਐਲਬਮ ਦਾ ਪੋਸਟਰ ਸ਼ੇਅਰ ਕੀਤਾ ਹੈ ।  

ਉਹ ‘No Competition’ ਟਾਈਟਲ ਹੇਠ ਫੁੱਲ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਇਸ ਐਲਬਮ ‘ਚ 11 ਗੀਤ ਸੁਣਨ ਨੂੰ ਮਿਲਣਗੇ । ਇਹ ਐਲਬਮ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਇਸ ਐਲਬਮ ਦਾ ਇੱਕ ਗੀਤ ‘Yes Or No’ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੱਸ ਮਾਣਕ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਰਾਡਾ, ਲਹਿੰਗਾ, ਵਿਆਹ, ਕਲੀ ਹੋ ਗਈ, ਸੂਟ ਪੰਜਾਬੀ, ਗਰਲਫ੍ਰੈਂਡ, ਬੌਸ, ਚਿਹਰਾ ਤੇਰਾ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ ।

Related Post