ਆਪਣੇ ਫੈਨਜ਼ ਨੂੰ ਇਸ ਤਰ੍ਹਾਂ ਮਿਲਦੇ ਹਨ ਜੱਸ ਮਾਣਕ,ਵੀਡੀਓ ਵਾਇਰਲ 

By  Shaminder June 1st 2019 05:51 PM -- Updated: June 1st 2019 05:52 PM

ਜੱਸ ਮਾਣਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਆਪਣੀਆਂ ਫੈਨਸ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਕੁਝ ਸਕਿੰਟ ਦੇ ਇਸ ਵੀਡੀਓ ਨੂੰ ਜੱਸ ਮਾਣਕ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ।

ਹੋਰ ਵੇਖੋ:ਜੱਸ ਮਾਣਕ ਨੇ ਗੀਤ ਗਾ ਕੇ ਬੰਨਿਆ ਸਮਾਂ,ਸਾਂਝਾ ਕੀਤਾ ਵੀਡੀਓ

https://www.instagram.com/p/ByKSP6wlRVP/

ਇਹ ਵੀਡੀਓ ਕਿਸੇ ਧਾਰਮਿਕ ਅਸਥਾਨ ਦਾ ਲੱਗ ਰਿਹਾ ਹੈ ਕਿਉਂਕਿ ਜੱਸ ਮਾਣਕ ਨੇ ਆਪਣਾ ਸਿਰ ਢੱਕਿਆ ਹੋਇਆ ਹੈ ਅਤੇ ਆਪਣੀਆਂ ਫੀਮੇਲ ਫੈਨਸ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਥੱਲੇ ਪੰਗਤ 'ਚ ਬੈਠ ਜਾਂਦੇ ਹਨ ।ਜੱਸ ਮਾਣਕ ਅਜਿਹੇ ਗਾਇਕ ਹਨ ਜਿਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਉਨ੍ਹਾਂ ਦੇ ਗੀਤਾਂ ਨੂੰ ਜ਼ਿਆਦਾਤਰ ਯੰਗਸਟਰ ਕਾਫੀ ਪਸੰਦ ਕਰਦੇ ਹਨ ।

Related Post