ਜੱਸ ਮਾਣਕ ਦਾ ਨਵਾਂ ਗੀਤ 'ਸੂਟ ਪੰਜਾਬੀ' ਹੋਇਆ ਰਿਲੀਜ਼ 

By  Shaminder September 15th 2018 06:09 AM

ਜੱਸ ਮਾਣਕ ਦਾ ਨਵਾਂ ਗੀਤ 'ਸੂਟ ਪੰਜਾਬੀ' ਆ ਚੁੱਕਿਆ ਹੈ।ਇਹ ਗੀਤ ਨੌਜਵਾਨਾਂ ਨੂੰ ਖੂਬ ਪਸੰਦ ਵੀ ਆ ਰਿਹਾ ਹੈ ।ਇਸ ਗੀਤ ਨੂੰ ਜੱਸ ਮਾਣਕ ਨੇ ਆਪਣੀ ਖੂਬਸੂਰਤ ਅਵਾਜ਼ ਦਿੱਤੀ ਹੈ । ਜਦਕਿ ਸੰਗੀਤਬੱਧ ਕੀਤਾ ਹੈ ਸ਼ਗੂਰ ਨੇ ,ਜੱਸ ਮਾਣਕ ਨੇ ਇਸ ਗੀਤ ਪੰਜਾਬੀ ਪਹਿਰਾਵੇ ਯਾਨੀ ਕਿ ਸੂਟ ਦੀ ਤਾਰੀਫ ਕੀਤੀ ਹੈ ।ਇਸ ਤਾਰੀਫ ਨੂੰ ਸਰੋਤਿਆਂ ਨੇ ਵੀ ਖੂਬ ਪਸੰਦ ਕੀਤਾ ਹੈ । ਇਸ ਗੀਤ ਦੇ ਵੀਡਿਓ ਡਾਇਰੈਕਟਰ  ਨੇ ਵੀ ਗੀਤ 'ਚ ਕਿੰਨੀ ਮਿਹਨਤ ਕੀਤੀ ਹੈ ਉਹ ਇਸ ਵੀਡਿਓ 'ਚ ਸਾਫ ਵਿਖਾਈ ਦਿੰਦਾ ਹੈ ।ਗੀਤ 'ਚ ਕੰਮ ਕਰਨ ਵਾਲੀ ਮਾਡਲ  ਨੇ ਵੀ ਇਸ ਗੀਤ ਲਈ ਆਪਣੀ ਪੂਰੀ ਜਾਨ ਲਗਾਈ ਹੈ ਅਤੇ ਆਪਣੀਆਂ ਅਦਾਵਾਂ ਨਾਲ ਸਭ ਦਾ ਦਿਲ ਜਿੱਤਿਆ ਹੈ ।

ਹੋਰ ਵੇਖੋ : ਜੱਸ ਮਾਣਕ ਨੇ ਕਿੱਤਾ ਵਾਇਦਾ ਪੂਰਾ, 17000000 ਵਿਊਜ਼ ਤੋਂ ਬਾਅਦ ਆਈ ਪਰਾਡਾ ਦੀ ਵੀਡੀਓ

https://www.instagram.com/p/BnqobtWAe7j/?hl=en&taken-by=ijassmanak

ਜੱਸ ਮਾਣਕ ਆਪਣੇ ਇਸ ਗੀਤ 'ਚ ਪੰਜਾਬੀ ਮੁਟਿਆਰਾਂ ਦੇ ਪਹਿਰਾਵੇ ਨੂੰ ਬਾਖੂਬੀ ਢੰਗ ਨਾਲ ਗੀਤ ਦੇ ਜ਼ਰੀਏ ਤਾਰੀਫ ਕੀਤੀ ਹੈ । ਜੱਸ ਮਾਣਕ ਦਾ ਜਨਮ ਦਸੰਬਰ ਉੱਨੀ ਸੌ ਤਰਾਨਵੇਂ 'ਚ ਜਲੰਧਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਜਸਪ੍ਰੀਤ ਸਿੰਘ ਮਾਣਕ ਹੈ । ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਜਲੰਧਰ 'ਚ ਹੀ ਕੀਤੀ ਅਤੇ ਸਕੂਲ ਦੇ ਸਮੇਂ ਤੋਂ ਹੀ ਉਹ ਸਕੂਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ 'ਚ ਹਿੱਸਾ ਲੈ ਕੇ ਆਪਣੀ ਗਾਇਕੀ ਦਾ ਹੁਨਰ ਅਕਸਰ ਵਿਖਾਉਂਦੇ ਸਨ । ਗੁਰਦਾਸ ਮਾਨ ਉਨ੍ਹਾਂ ਦੇ ਪਸੰਦੀਦਾ ਗਾਇਕ ਨੇ ਅਤੇ ਬਚਪਨ 'ਚ ਉਹ ਗੁਰਦਾਸ ਮਾਨ ਵਰਗੇ ਗਾਇਕ ਹੀ ਬਣਨਾ ਚਾਹੁੰਦੇ ਸਨ । ਉਨ੍ਹਾਂ ਨੇ ਆਪਣੇ ਹਿੱਟ ਗੀਤ 'ਵਿਦਾਉਟ ਆਊਟ' ਅਪ੍ਰੈਲ ਦੋ ਹਜ਼ਾਰ ਅਠਾਰਾਂ 'ਚ ਰਿਲੀਜ਼ ਹੋਇਆ ।ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਜਿਨ੍ਹਾਂ 'ਚ 'ਪਰਾਡਾ' ਅਜਿਹਾ ਗੀਤ ਸੀ ਜੋ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਸੀ ਅਤੇ ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਧੁੰਮਾਂ ਮਚਾ ਦਿੱਤੀਆਂ ਅਤੇ ਇਸੇ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦਿਵਾਈ । ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ 'ਸੂਟ ਪੰਜਾਬੀ' ਨਾਲ ਸਰੋਤਿਆਂ ਦੇ ਰੂਬਰੂ ਹੋਏ ਨੇ ।

jass manak

Related Post