ਜੱਸ ਮਾਣਕ ਨੇ ਕਿੱਤਾ ਵਾਇਦਾ ਪੂਰਾ, 17000000 ਵਿਊਜ਼ ਤੋਂ ਬਾਅਦ ਆਈ ਪਰਾਡਾ ਦੀ ਵੀਡੀਓ

Written by  Rajan Sharma   |  June 14th 2018 12:46 PM  |  Updated: June 14th 2018 12:46 PM

ਜੱਸ ਮਾਣਕ ਨੇ ਕਿੱਤਾ ਵਾਇਦਾ ਪੂਰਾ, 17000000 ਵਿਊਜ਼ ਤੋਂ ਬਾਅਦ ਆਈ ਪਰਾਡਾ ਦੀ ਵੀਡੀਓ

ਇੰਤਜਾਰ ਖ਼ਤਮ ਹੋ ਗਿਆ ਹੈ| ਲਓ ਜੀ ਉਹ ਗੀਤ ਆ ਗਿਆ ਹੈ ਜਿਸ ਦਾ ਇੰਤਜਾਰ ਸੱਭ ਬੇਸਬਰੀ ਨਾਲ ਕਰ ਰਹੇ ਸੀ|ਗਾਇਕ ਜੱਸ ਮਾਣਕ jass manak ਦੇ ਗਾਏ ਗੀਤ "ਪਰਾਡਾ" punjabi song ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ ਅਤੇ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਹੀ ਹੈ | ਗੀਤ ਯੂਟਿਊਬ ਦੀਆਂ ਸੁਰਖੀਆਂ ਵਿਚ ਛਾਇਆ ਪਿਆ ਹੈ |

https://www.youtube.com/watch?v=PjTU0DmBWiU

 

 

ਜਿਸ ਤਰਾਂ ਕਿ ਜੱਸ ਮਾਣਕ jass manak ਨੇ ਵਾਅਦਾ ਕੀਤਾ ਸੀ ਕਿ ਅਗਰ ਉਹਨਾਂ ਦੇ ਫੈਨਸ ਉਹਨਾਂ ਦੇ ਪਰਾਡਾ ਗੀਤ ਦੇ ਆਡੀਓ ਨੂੰ ਪੰਜ ਮਿਲੀਅਨ ਤੋਂ ਵੱਧ ਵਿਊਜ਼ ਦੇ ਦੇਂਦੇ ਹਨ ਤਾਂ ਉਹ ਜਲਦ ਗਾਣੇ ਦੀ ਵੀਡੀਓ ਪੇਸ਼ ਕਰਨਗੇ | ਲੋਕਾਂ ਨੇ ਗਾਣੇ ਨੂੰ ਬੇਹੱਦ ਪਸੰਦ ਕੀਤਾ ਅਤੇ ਪਰਾਡਾ punjabi song ਦੀ ਆਡੀਓ ਦੇ ਹੀ 16 ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਹੈ| ਤੇ ਅੱਜ ਦਰਸ਼ਕਾਂ ਲਈ ਪੇਸ਼ ਹੈ ਗਾਣੇ ਦੀ ਵੀਡੀਓ |

jass manak

ਗੀਤ ਵਿਚ ਮੁੱਖ ਅਦਾਕਾਰ ਜੱਸ ਮਾਣਕ jass manak ਹਨ ਅਤੇ ਮੁੱਖ ਅਦਾਕਾਰਾ ਸਵਾਲੀਨਾ ਹਨ | ਦੋਨਾਂ ਨੇ ਹੀ ਆਪਣੇ ਐਕਟਿੰਗ ਦੇ ਹੁਨਰ ਨੂੰ ਵੀਡੀਓ 'ਚ ਬੜੇ ਹੀ ਬੇਹਤਰੀਨ ਤਰੀਕੇ ਨਾਲ ਨਿਬਾਇਆ ਹੈ| ਗੀਤ ਨੂੰ ਡਾਇਰੈਕਟਰ ਸੱਤੀ ਢਿਲੋਂ ਦੁਆਰਾ ਡਾਇਰੈਕਟ ਕੀਤਾ ਗਿਆ ਹੈ| ਗੱਲ ਕਰੀਏ ਗਾਣੇ ਦੀ ਸ਼ੂਟਿੰਗ ਲੋਕੇਸ਼ਨ ਦੀ ਤਾਂ ਪੂਰਾ ਗਾਣਾ ਹੀ ਬੇਹੱਦ ਖੂਬਸੂਰਤ ਲੋਕੇਸ਼ਨ ਤੇ ਸ਼ੂਟ ਹੋਇਆਂ ਹੈ | ਗੀਤ ਜੱਸ ਮਾਣਕ ਦੁਆਰਾ ਗਾਇਆ ਗਿਆ ਹੈ ਅਤੇ ਇਸਦੇ ਬੋਲ ਵੀ ਉਹਨਾਂ ਨੇ ਹੀ ਲਿਖੇ ਹਨ| ਇਸ ਤੋਂ ਪਹਿਲਾਂ ਵੀ ਜੱਸ ਮਾਣਕ ਦੇ ਗਾਏ ਗੀਤ ਵਿਦਾਆਊਟ ਯੂ, ਸੂਟ ਪੰਜਾਬੀ, ਆਦਿ ਵੀ ਫੈਨਸ ਦੁਆਰਾ ਕਾਫੀ ਪਸੰਦ ਕਿੱਤੇ ਗਏ ਸਨ|

jass manak


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network