ਕੰਗਨਾ ਰਣੌਤ ਨਾਲ ਸਕਰੀਨ ਸਾਂਝੀ ਕਰਨਗੇ ਜੱਸੀ ਗਿੱਲ, ਫਿਲਮ ਦੀ ਪਹਿਲੀ ਝਲਕ ਆਈ ਸਾਹਮਣੇ
ਕੰਗਨਾ ਰਣੌਤ ਨਾਲ ਸਕਰੀਨ ਸਾਂਝੀ ਕਰਨਗੇ ਜੱਸੀ ਗਿੱਲ, ਫਿਲਮ ਦੀ ਪਹਿਲੀ ਝਲਕ ਆਈ ਸਾਹਮਣੇ : ਪੰਜਾਬ ਦੇ ਉਹ ਸਿੰਗਰ ਜਿੰਨ੍ਹਾਂ ਦੀ ਮਿਹਨਤ ਅੱਜ ਉਹਨਾਂ ਨੂੰ ਬਾਲੀਵੁੱਡ 'ਚ ਵੀ ਚੰਗੇ ਸਥਾਨ ਦਵਾ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ਜਿਹੜੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ 2020 'ਚ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਜੱਸੀ ਗਿੱਲ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ 'ਪੰਗਾ' ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਫਿਲਮ ਨੂੰ ਅਸ਼ਵਿਨ ਅਈਯਰ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਅਗਲੇ ਸਾਲ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੌਕਸ ਸਟਾਰ ਸਟੂਡੀਓ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
View this post on Instagram
ਫਿਲਮ 'ਚ ਕੰਗਨਾ ਅਤੇ ਜੱਸੀ ਗਿੱਲ ਤੋਂ ਇਲਾਵਾ ਰਿਚਾ ਚੱਡਾ ਅਤੇ ਨੀਨਾ ਗੁਪਤਾ ਵੀ ਅਹਿਮ ਰੋਲ ਨਿਭਾ ਰਹੇ ਹਨ। ਜੱਸੀ ਗਿੱਲ ਵੱਲੋਂ ਫਿਲਮ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ। ਇਹ ਜੱਸੀ ਗਿੱਲ ਦੀ ਦੂਸਰੀ ਬਾਲੀਵੁੱਡ ਫਿਲਮ ਹੋਣ ਵਾਲੀ ਹੈ ਇਸ ਤੋਂ ਪਹਿਲਾਂ ਜੱਸੀ ਗਿੱਲ ਸੋਨਾਕਸ਼ੀ ਸਿਨਹਾ ਨਾਲ ਹੈਪੀ ਫਿਰ ਭਾਗ ਜਾਏਗੀ 'ਚ ਸਕਰੀਨ ਸਾਂਝੀ ਕਰਦੇ ਨਜ਼ਰ ਆਏ ਸਨ। ਉਹਨਾਂ ਦੀ ਅਦਾਕਾਰੀ ਨੂੰ ਫਿਲਮ 'ਚ ਖੂਬ ਸਰਾਹਿਆ ਗਿਆ ਸੀ।
ਹੋਰ ਵੇਖੋ : 'ਜੱਦੀ ਸਰਦਾਰ' 'ਚ ਸਿੱਪੀ ਗਿੱਲ ਦਾ ਸਾਥ ਨਿਭਾਵੇਗਾ ਇਹ ਵੱਡਾ ਸਿਤਾਰਾ
View this post on Instagram
High End Yaariyaan Releasing on 22nd Feb
ਜੱਸੀ ਗਿੱਲ ਨਿੰਜਾ ਅਤੇ ਰਣਜੀਤ ਬਾਵਾ ਦੀ ਫਿਲਮ ਹਾਈ ਐਂਡ ਯਾਰੀਆਂ ਵੀ 22 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਚੁੱਕੀ ਹੈ ਅਤੇ ਫਿਲਮ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ। ਦੇਖਣਾ ਹੋਵੇਗਾ ਜੱਸੀ ਗਿੱਲ ਅਤੇ ਕੰਗਨਾ ਦੀ ਜੋੜੀ ਨੂੰ ਦਰਸ਼ਕਾਂ ਵੱਲੋ ਕਿੰਨਾਂ ਕੁ ਪਸੰਦ ਕੀਤਾ ਜਾਂਦਾ ਹੈ।