ਦੇਖੋ ਵੀਡੀਓ : ‘Pyaar Mangdi’ ਗੀਤ ਹੋਇਆ ਰਿਲੀਜ਼, ਜੱਸੀ ਗਿੱਲ ਰੋਮਾਂਟਿਕ ਗੀਤ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

By  Lajwinder kaur September 15th 2020 01:31 PM -- Updated: September 15th 2020 01:32 PM

ਪੰਜਾਬੀ ਗਾਇਕ ਜੱਸੀ ਗਿੱਲ ਆਪਣੇ ਰੋਮਾਂਟਿਕ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੇ ਨੇ । ‘ਪਿਆਰ ਮੰਗਦੀ’ (Pyaar Mangdi) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਜੱਸੀ ਗਿੱਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । jassie gill new song

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ । ਇਸ ਤੋਂ ਇਲਾਵਾ ਉਹ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ।

happy raikoti

ਇਸ ਗਾਣੇ ਦਾ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਰਾਹੁਲ ਚਾਹਲ ਨੇ ਤਿਆਰ ਕੀਤਾ ਹੈ ।

jassie gill new romantic song pyaar mangdi

ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਜੱਸੀ ਗਿੱਲ ਤੇ ਫੀਮੇਲ ਮਾਡਲ Yashika Talwar । ਗੀਤ ਨੂੰ ਜੱਸੀ ਗਿੱਲ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

Related Post