ਜੱਸੀ ਗਿੱਲ ਤੇ ਬਿੰਨੂ ਢਿੱਲੋਂ ਵਿਦੇਸ਼ ‘ਚ ਇਕੱਠੇ ਮਸਤੀ ਕਰਦੇ ਆਏ ਨਜ਼ਰ, ਗਾਇਕ ਨੇ ਫੈਨਜ਼ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ

By  Lajwinder kaur August 25th 2020 04:14 PM -- Updated: August 25th 2020 04:50 PM

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਆਪਣੇ ਦੋਸਤ ਬਿੰਨੂ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਨੇ ।

ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਜੱਸੀ ਨੇ ਲਿਖਿਆ ਹੈ- ਆਪਾਂ ਇਕੱਠੇ ਆ ਵੀਰੇ ਨਾਲ ਹੀ ਉਨ੍ਹਾਂ  ਨੇ ਬਿੰਨੂ ਢਿੱਲੋਂ ਨੂੰ ਵੀ ਟੈੱਗ ਕੀਤਾ ਹੈ । ਦੋਵੇਂ ਜਣੇ Canmore, Alberta ‘ਚ ਇਕੱਠੇ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਨੇ । ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਜੱਸੀ ਗਿੱਲ ਤੇ ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਦੋਵੇਂ ਜਾਣੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਨੇ । ਦੋਵਾਂ ਨੇ ਇਕੱਠੇ ਕਈ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਹੈ ।

Related Post