ਦਰਸ਼ਕਾਂ ਦੇ ਸਿਰ ‘ਤੇ ਚੜ੍ਹਿਆ ਜੱਸੀ ਗਿੱਲ ਨੇ ਨਵੇਂ ਗੀਤ ‘Ehna Chauni Aa’ ਦਾ ਸਰੂਰ, ਲਾਕਡਾਊਨ ਦੇ ਚੱਲਦੇ ਫੋਨ ਤੋਂ ਹੀ ਸ਼ੂਟ ਕੀਤਾ ਗਾਣੇ ਦਾ ਵੀਡੀਓ

By  Lajwinder kaur April 14th 2020 05:19 PM -- Updated: April 14th 2020 05:21 PM

ਪੰਜਾਬੀ ਗਾਇਕ ਜੱਸੀ ਗਿੱਲ ਆਪਣਾ ਨਵਾਂ ਗੀਤ ‘ਏਨਾਂ ਚਾਹੁੰਨੀ ਹਾਂ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਰੋਮਾਂਟਿਕ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਜੱਸੀ ਗਿੱਲ ਨੇ ਇਸ ਗੀਤ ਨੂੰ ਕੁੜੀ ਦੇ ਪੱਖ ਤੋਂ ਗਾਇਆ ਹੈ । ਦੱਸ ਦਈਏ ਇਸ ਗੀਤ ਦਾ ਸ਼ਾਨਦਾਰ ਵੀਡੀਓ ਫੋਨ ਤੋਂ ਹੀ ਸ਼ੂਟ ਕੀਤਾ ਗਿਆ ਹੈ ।

ਪਿਆਰ ਨਾਲ ਭਰੇ ਬੋਲ ਗੀਤਕਾਰ ਰੋਮਾਨ ਦੀ ਕਲਮ ‘ਚੋਂ ਨਿਕਲੇ ਨੇ ਅਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ ਦਾ ਕਮਾਲ ਦਾ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੱਸੀ ਗਿੱਲ ਤੇ ਪੰਜਾਬੀ ਅਦਾਕਾਰਾ ਸਾਰਾ ਗੁਰਪਾਲ । ਇਹ ਪਹਿਲੀ ਵਾਰ ਹੈ ਕਿ ਜਦੋਂ ਜੱਸੀ ਗਿੱਲ ਨੇ ਆਪਣੇ original song ਨੂੰ ਆਪਣੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਬਾਲੀਵੁੱਡ ਦੇ ਨਾਲ ਪਾਲੀਵੁੱਡ ਦੀਆਂ ਕਈ ਫ਼ਿਲਮਾਂ ਨੇ । ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਨਜ਼ਰ ਆਉਣਗੇ ।  ਹਾਲ ਹੀ ‘ਚ ਉਹ ਬਾਲੀਵੁੱਡ ਦੀ ਫ਼ਿਲਮ ਪੰਗਾ ‘ਚ ਕੰਗਨਾ ਰਣੌਤ ਦੇ ਨਾਲ ਨਜ਼ਰ ਆਏ ਸਨ । ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।

Related Post