ਤਿੰਨ ਗਾਇਕਾਂ ਦੀ ਤਿੱਕੜੀ ਪਾਵੇਗੀ ਪਾਲੀਵੁੱਡ 'ਚ ਧਮਾਲ,ਫਿਲਮ ਦੀ ਪਹਿਲੀ ਝਲਕ ਕੀਤੀ ਸਾਂਝੀ 

By  Shaminder October 15th 2018 08:12 AM

ਜੱਸੀ ਗਿੱਲ ,ਰਣਜੀਤ ਬਾਵਾ ਅਤੇ ਨਿੰਜਾ ਲੈ ਕੇ ਆ ਰਹੇ ਨੇ ਆਪਣੀ ਨਵੀਂ ਫਿਲਮ 'ਹਾਈਐੱਂਡ ਯਾਰੀਆਂ' ਇਹ ਫਿਲਮ ਬਾਈ ਫਰਵਰੀ ਦੋ ਹਜ਼ਾਰ ਉੱਨੀ 'ਚ ਕੌਮਾਂਤਰੀ ਪੱਧਰ 'ਤੇ ਰਿਲੀਜ਼ ਹੋਵੇਗੀ । ਪੰਕਜ ਬੱਤਰਾ ਦੀ ਇਸ ਫਿਲਮ 'ਚ ਇਹ ਤਿੰਨੇ ਕਲਾਕਾਰ ਦੋਸਤੀ ਨਿਭਾਉਂਦੇ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਜੱਸੀ ਗਿੱਲ ਕਈ ਫਿਲਮਾਂ 'ਚ ਨਜ਼ਰ ਆ ਚੁੱਕੇ ਨੇ ।ਜਿਵੇਂ ਕਿ ਮਿਸਟਰ ਐਂਡ ਮਿਸਿਜ ਚਾਰ ਸੌ ਵੀਹ ਅਤੇ ਹਾਲ 'ਚ ਹੀ ਉਨ੍ਹਾਂ ਨੇ ਇੱਕ ਬਾਲੀਵੁੱਡ ਫਿਲਮ 'ਹੈਪੀ ਫਿਰ ਸੇ ਭਾਗ ਜਾਏਗੀ' 'ਚ ਵੀ ਕੰਮ ਕੀਤਾ ਹੈ ।

ਹੋਰ ਵੇਖੋ : ਜੱਸੀ ਗਿੱਲ ਨੇ ਆਪਣੇ ਨਵੇਂ ਗੀਤ ‘ਨਿਕਲੇ ਕਰੰਟ’ ਦੀ ਇੱਕ ਲਾਈਨ ਦਾ ਵੀਡਿਓ ਕੀਤਾ ਸਾਂਝਾ

https://www.instagram.com/p/Bo8SbspHmCF/?hl=en&taken-by=jassie.gill

ਗੱਲ ਕਰੀਏ ਤਾਂ ਨਿੰਜਾ ਦੀ ਤਾਂ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ।ਇਨ੍ਹਾਂ ਗਾਇਕਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਸਿੱਕ ਜਮਾਇਆ ਹੈ ਅਤੇ ਇੱਕ ਤੋਂ ਬਾਅਦ ਇੱਕ ਇਹ ਗਾਇਕ ਫਿਲਮਾਂ ਦੇ ਰਹੇ ਨੇ । ਹੁਣ ਮੁੜ ਤੋਂ ਤਿੰਨ ਗਾਇਕਾਂ ਦੀ ਤਿੱਕੜੀ ਪਾਲੀਵੁੱਡ 'ਚ ਧਮਾਲ ਪਾਉਣ ਜਾ ਰਹੀ ਹੈ ਅਤੇ ਇਸ ਫਿਲਮ ਦੀ ਪਹਿਲੀ ਝਲਕ ਗਾਇਕ ਅਤੇ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ ।ਇਸ ਫਿਲਮ ਨੂੰ ਲੈ ਕੇ ਇਹ ਤਿੰਨੇ ਕਲਾਕਾਰ ਕਾਫੀ ਐਕਸਾਈਟਿਡ ਨੇ । ਫਿਲਮ ਦਾ ਫ੍ਰਸਟ ਲੁਕ ਜਾਰੀ ਹੋਣ ਤੋਂ ਬਾਅਦ ਇੰਸਟਾਗ੍ਰਾਮ 'ਤੇ ਜੱਸੀ ਗਿੱਲ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਇਸ ਫਿਲਮ ਦੀ ਕਹਾਣੀ 'ਚ ਸ਼ਾਇਦ ਇਨ੍ਹਾਂ ਤਿੰਨਾਂ ਦੋਸਤਾਂ ਦੀ ਕਹਾਣੀ ਨੂੰ ਵਿਖਾਇਆ ਜਾਵੇਗਾ । ਇਸ ਫਿਲਮ ਬਾਰੇ ਤਾਜ਼ਾ ਅਪਡੇਟਸ ਤੁਹਾਨੂੰ ਅਸੀਂ ਦਿੰਦੇ ਰਹਾਂਗੇ ।ਤੁਸੀਂ ਵੇਖਦੇ ਰਹੋ ਪੀਟੀਸੀ ਪੰਜਾਬੀ ।

 

Related Post