ਜੱਸੀ ਗਿੱਲ ਨੇ ਆਪਣੀ ਧੀ ਰੋਜਸ ਕੌਰ ਗਿੱਲ ਦੇ ਨਾਲ ਸਾਂਝਾ ਕੀਤਾ ਡਾਂਸ ਵੀਡੀਓ

By  Shaminder October 30th 2021 04:05 PM -- Updated: October 30th 2021 04:09 PM

ਜੱਸੀ ਗਿੱਲ (Jassie Gill )ਨੇ ਆਪਣੀ ਧੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਜੱਸੀ ਗਿੱਲ ਆਪਣੀ ਧੀ ਦੇ ਨਾਲ ਆਪਣੇ ਗੀਤ ‘ਸੁਰਮਾ’  (Surma) ‘ਤੇ ਡਾਂਸ ਸਟੈਪਸ  (Dance Steps) ਕਰਦੇ ਹੋਏ ਨਜ਼ਰ ਆ ਰਹੇ ਹਨ । ਜੱਸੀ ਗਿੱਲ ‘ਤੇ ਉਨ੍ਹਾਂ ਦੀ ਧੀ ਦੇ ਡਾਂਸ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਜੱਸੀ ਗਿੱਲ ਦਾ ਇਹ ਗੀਤ ਹਾਲ ਹੀ ‘ਚ ਰਿਲੀਜ਼ ਹੋਇਆ ਹੈ । ਇਸ ਗੀਤ ‘ਚ ਅਸੀਸ ਕੌਰ (Asees Kaur) ਨੇ ਵੀ ਆਪਣੀ ਆਵਾਜ਼ ਦਿੱਤੀ ਹੈ । ਇਹ ਗੀਤ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

jassie gill with daughter image From instagram

ਹੋਰ ਪੜ੍ਹੋ : ਇਹ ਤਰੀਕਾ ਅਪਣਾ ਕੇ ਪਛਾਣ ਕਰੋ ਅਸਲੀ ਤੇ ਨਕਲੀ ਕਾਲੀ ਮਿਰਚ ਦੀ

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।

Jassie Gill image From instagram

ਉਨ੍ਹਾਂ ਨੇ ਕੰਗਨਾ ਰਣੌਤ ਦੇ ਨਾਲ ਫ਼ਿਲਮ ‘ਪੰਗਾ’ ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਹਾਲ ਹੀ ‘ਚ ‘ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ’ ‘ਚ ਵੀ ਕੰਮ ਕੀਤਾ ਹੈ । ਇਨ੍ਹਾਂ ਫ਼ਿਲਮਾਂ ‘ਚ ਜੱਸੀ ਗਿੱਲ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਜੱਸੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਕਿਸਮਤ ਅਜ਼ਮਾਈ । ਜੱਸੀ ਗਿੱਲ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਕਾਲਜ ਅਤੇ ਸਕੂਲ ‘ਚ ਉਹ ਅਕਸਰ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਰਹਿੰਦੇ ਸਨ ।

 

View this post on Instagram

 

A post shared by Jassie Gill (@jassie.gill)

Related Post