ਪੰਜਾਬੀ ਐਕਟਰ ਜਸਵਿੰਦਰ ਭੱਲਾ ਬਣੇ 'ਪੰਜਾਬ ਐਗਰੀਕਲਚਰਲ ਯੂਨੀਵਰਸਿਟੀ' ਦੇ ਬ੍ਰਾਂਡ ਅੰਬੈਸਡਰ

By  Lajwinder kaur March 14th 2021 05:43 PM

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਜਿਨ੍ਹਾਂ ਨੇ ਇੱਕ ਹੋਰ ਉਪਲਬਧੀ ਹਾਸਿਲ ਕਰ ਲਈ ਹੈ। ਜੀ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ।

jaswinder

ਹੋਰ ਪੜ੍ਹੋ : ਜਨਮਦਿਨ ‘ਤੇ ਮਾਂ ਨਾਲ ਵੀਡੀਓ ਕਾਲ ਕਰਕੇ ਭਾਵੁਕ ਹੋਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਧੰਨਵਾਦ ਮਾਂ ਦੁਨੀਆ ਦਿਖਾਉਣ ਲਈ’

jaswinder bhalla image with family image source-instagram.com/jaswinderbhalla/

ਜੀ ਹਾਂ ਐਕਟਰ ਜਸਵਿੰਦਰ ਭੱਲਾ ਨੇ ਇਸ ਯੂਨੀਵਰਸਿਟੀ ‘ਚ ਪੜ੍ਹੇ ਨੇ ਤੇ ਇੱਥੇ ਹੀ ਨੌਕਰੀ ਕੀਤੀ ਹੈ ਤੇ ਹੁਣ 'ਪੰਜਾਬ ਐਗਰੀਕਲਚਰਲ ਯੂਨੀਵਰਸਿਟੀ' ਦੇ ਬ੍ਰਾਂਡ ਅੰਬੈਸਡਰ ਬਣ ਗਏ ਨੇ।

jaswinder bhalla with family image source-instagram.com/jaswinderbhalla/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੀਏਯੂ ਦੇ ਵੀਸੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਇੱਕ ਹੋਰ ਮੌਕਾ ਮਿਲੇਗਾ ਕਿ ਉਹ ਕਿਸਾਨਾਂ ਦੀ ਭਲਾਈ ਵਿੱਚ ਯੋਗਦਾਨ ਪਾਉਣਗੇ। ਇਸ ਗੁੱਡ ਨਿਊਜ਼ ਤੋਂ ਬਾਅਦ ਚਾਰੇ ਪਾਸੇ ਜਸਵਿੰਦਰ ਭੱਲਾ ਨੂੰ ਵਧਾਈ ਵਾਲੇ ਮੈਸੇਜ ਮਿਲ ਰਹੇ ਨੇ।

inside image of jaswindr bhalla instagram image source-instagram.com/jaswinderbhalla/

ਜੇ ਗੱਲ ਕਰੀਏ ਜਸਵਿੰਦਰ ਭੱਲਾ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਸਿਤਾਰੇ ਨੇ । ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਸਵਿੰਦਰ ਸਿੰਘ ਭੱਲਾ ਨੂੰ ਕਮੇਡੀ ਦੇ ਬਾਦਸ਼ਾਹ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਹਰ ਗੱਲ ਵਿੱਚ ਕਮੇਡੀ ਹੁੰਦੀ ਹੈ । ਬਹੁਤ ਜਲਦ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Jaswinder Bhalla (@jaswinderbhalla)

Related Post