ਜਸਵਿੰਦਰ ਬਰਾੜ ਦੇ ਬੇਟੇ ਦੀ ਸਿਹਤ ‘ਚ ਸੁਧਾਰ, ਗਾਇਕਾ ਨੇ ਦੁਆਵਾਂ ਕਰਨ ਵਾਲੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

By  Lajwinder kaur September 3rd 2020 10:03 AM

ਪੰਜਾਬੀ ਗਾਇਕ ਜਸਵਿੰਦਰ ਬਰਾੜ ਜਿਨ੍ਹਾਂ ਦੇ ਬੇਟੇ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ । ਉਨ੍ਹਾਂ ਦੇ ਬੇਟੇ ਦੀ ਕਿਡਨੀ ਸਰਜਰੀ ਹੋਣੀ ਸੀ । ਜਿਸ ਲਈ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਪਾ ਕੇ ਸਭ ਨੂੰ ਦੁਆਵਾਂ ਕਰਨ ਲਈ ਕਿਹਾ ਸੀ । ਹੁਣ ਉਨ੍ਹਾਂ ਨੇ ਇੱਕ ਨਵੀਂ ਪੋਸਟ ਪਾ ਕੇ ਬੇਟੇ ਦੀ ਸਿਹਤ ਬਾਰੇ ਦੱਸਿਆ ਹੈ । 

jaswinder brar-1

ਉਨ੍ਹਾਂ ਨੇ ਨਵੀਂ ਪੋਸਟ ‘ਚ ਲਿਖਿਆ ਹੈ ਕਿ- ਮੇਰੇ ਬੇਟੇ ਦੀ ਸਰਜਰੀ ਸਫਲ ਰਹੀ ਹੈ । ਜਿਨ੍ਹਾਂ ਦੇ ਵੀ ਫੋਨ ਤੇ ਮੈਸੇਜਸ ਆਏ ਨੇ, ਸਭ ਦਾ ਬਹੁਤ-ਬਹੁਤ ਧੰਨਵਾਦ ਜੀ । ਹੁਣ ਮੇਰਾ ਬੇਟਾ ਰਿਕਵਰੀ ਕਰ ਰਿਹਾ ਹੈ । ਸਾਰਿਆਂ ਉੱਤੇ ਰੱਬ ਦਾ ਆਸ਼ੀਰਵਾਦ ਬਣਿਆ ਰਹੇ । ਫੈਨਜ਼ ਕਮੈਂਟਸ ਰਾਹੀਂ ਆਪਣੀ ਸ਼ੁਭਕਾਮਨਾਵਾਂ ਜਸਵਿੰਦਰ ਬਰਾੜ ਦੇ ਬੇਟੇ ਨੂੰ ਦੇ ਰਹੇ ਨੇ ਤੇ ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਨੇ ਉਹ ਜਲਦੀ ਠੀਕ ਹੋ ਜਾਵੇ ।

ਜਸਵਿੰਦਰ ਬਰਾੜ ਉਹ ਨਾਂਅ ਜਿਸ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਆਪਣੇ ਗੀਤਾਂ ਨਾਲ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।

Related Post