ਪੰਜਾਬੀ ਗਾਇਕ ਜਤਿੰਦਰ ਸਿੰਘ 'ਮਾਹੀ ਵੇ' ਗੀਤ ਲੈ ਕੇ ਸਰੋਤਿਆਂ ਦੇ ਰੂਬਰੂ

By  Lajwinder kaur December 20th 2018 02:47 PM -- Updated: December 20th 2018 02:54 PM

ਪੰਜਾਬੀ ਗਾਇਕ ਜਤਿੰਦਰ ਸਿੰਘ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਕਲਾਕਾਰਾਂ ਜੋ ਇੱਕ ਹਨ। ਜਤਿੰਦਰ ਜੋ ਕਿ ਆਪਣੀ ਨਵੀਂ ਪੇਸ਼ਕਸ਼ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਠਰ੍ਹਮੇ ਵਾਲੀ ਆਵਾਜ਼ ਦੇ ਮਾਲਕ ਜਤਿੰਦਰ ਸਿੰਘ ਜਿਹਨਾਂ ਨੇ ਆਪਣੀ ਆਵਾਜ਼ ਨਾਲ ਵੱਖਰੀ ਪਹਿਚਾਣ ਬਣਾਈ ਹੈ। ਇਹ ਇਸ ਵਾਰ ਉਹ ਨਵਾਂ ਗੀਤ ‘ਮਾਹੀ ਵੇ’ ਲੈ ਕੇ ਆਏ ਹਨ।

JATINDER SINGH New Punjabi Song 'Mahi Ve' Released ਪੰਜਾਬੀ ਗਾਇਕ ਜਤਿੰਦਰ ਸਿੰਘ 'ਮਾਹੀ ਵੇ' ਗੀਤ ਲੈ ਕੇ ਸਰੋਤਿਆਂ ਦੇ ਰੂਬਰੂ

ਇਸ ਗੀਤ ਦੀ ਵੀਡੀਓ ‘ਚ ਪਤੀ-ਪਤਨੀ ਦੇ ਰਿਸ਼ਤੇ ਦੇ ਉਤਰਾਅ ਚੜ੍ਹਾਅ ਨੂੰ ਵਿਲੱਖਣ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਵੀਡੀਓ ਬਹੁਤ ਹੀ ਵਧੀਆ ਬਣਾਈ ਗਈ ਹੈ ਤੇ ਇਸ ਗੀਤ ਨੂੰ ਜਤਿੰਦਰ ਸਿੰਘ ਨੇ ਆਪਣੀ ਆਵਾਜ਼ ਨਾਲ ਨਵਾਜ਼ਿਆ ਹੈ। 'ਮਾਹੀ ਵੇ' ਗੀਤ ਦੇ ਬੋਲ ਰਿੱਕੀ ਨੇ ਲਿਖੇ ਨੇ ਤੇ ਇਸ ਗੀਤ ਨੂੰ ਆਪਣੇ ਸੰਗੀਤ ਨਾਲ ਅਦਰੇ ਨੇ ਸ਼ਿੰਗਾਰਿਆ ਹੈ। ਕੇ2 ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਅਨੰਦ ਸਰੋਤੇ ‘ਪੀਟੀਸੀ ਪੰਜਾਬੀ’ ਤੇ ‘ਪੀਟੀਸੀ ਚੱਕਦੇ’ ਤੇ ਲੈ ਰਹੇ ਹਨ। ‘ਮਾਹੀ ਵੇ’ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਕੁੱਝ ਇਸ ਤਰ੍ਹਾਂ ਨੇ...

‘ਫੇਰ ਵੀ ਕਿਉਂ ਐਦਾ ਤੂੰ ਕਰਦਾਂ ਆਂ....’

https://www.youtube.com/watch?v=E63UNbnRd90&feature=youtu.be

ਜੇ ਗੱਲ ਕਰੀਏ ਜਤਿੰਦਰ ਸਿੰਘ ਦੇ ਗੀਤਾਂ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਆਪਣੇ ਗੀਤ ‘ਛੱਡ ਕੇ ਨਾ ਜਾ’ ਨੂੰ ਲੈ ਕੇ ਚਰਚਾ 'ਚ ਆਏ ਸਨ ਤੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।

Related Post