ਹਰਫ ਚੀਮਾ ਅਤੇ ਗੁਰਲੇਜ਼ ਅਖ਼ਤਰ ਦਾ ਡਿਊਟ ਸੌਂਗ ‘ਜੱਟਵਾਦ’ ਛਾਇਆ ਟਰੈਡਿੰਗ ‘ਚ, ਵੇਖੋ ਵੀਡੀਓ
ਲਓ ਜੀ ਵਿਆਹ ਤੋਂ ਬਾਅਦ ਹਰਫ ਚੀਮਾ ਆਪਣੇ ਕੰਮ ਉੱਤੇ ਵਾਪਸ ਆ ਚੁੱਕੇ ਹਨ। ਹਰਫ ਚੀਮਾ ਇਸ ਸਾਲ ਦਾ ਪਹਿਲਾਂ ਗੀਤ ‘ਜੱਟਵਾਦ’ ਲੈ ਕੇ ਸਰੋਤਿਆਂ ਦੇ ਰੁਬਰੂ ਹੋ ਚੁੱਕੇ ਹਨ। ‘ਜੱਟਵਾਦ’ ਗੀਤ ਜਿਹੜਾ ਕਿ ਡਿਊਟ ਸੌਂਗ ਹੈ ਜਿਸ ‘ਚ ਹਰਫ ਚੀਮਾ ਦਾ ਸਾਥ ਦਿੱਤਾ ਹੈ ਸੁਰੀਲੀ ਗਾਇਕਾ ਗੁਰਲੇਜ਼ ਅਖ਼ਤਰ ਨੇ।
View this post on Instagram
Lao ji udeek khatam JATTWAAD gaana hun tuhada , share and support ❤️??
ਹੋਰ ਵੇਖੋ:ਜੋਰਡਨ ਸੰਧੂ ਨੇ ਰੁਬੀਨਾ ਬਾਜਵਾ ਨਾਲ ਮਾਰੀ ਬੁਲਟ ਦੀ ਗੇੜੀ
ਜੱਟਵਾਦ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ। ਗੀਤ ਦੀ ਵੀਡੀਓ ਨੂੰ Savio ਨੇ ਤਿਆਰ ਕੀਤੀ ਹੈ। ਵੀਡੀਓ ‘ਚ ਅਦਾਕਾਰੀ ਵੀ ਹਰਫ ਚੀਮਾ ਨੇ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਮਾਲਵੇ ਦੇ ਜੱਟ ਦੀ ਭੂਮਿਕਾ ਨਿਭਾਈ ਹੈ। ਵੀਡੀਓ ਅਤੇ ਗੀਤ ਦੋਵੇਂ ਹੀ ਬਹੁਤ ਖੂਬਸੂਰਤ ਤਿਆਰ ਕੀਤੇ ਗਏ ਹਨ। ਗੀਤ ਨੂੰ Geet MP3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਹਰਫ ਚੀਮਾ ਦਾ ਗੀਤ ਜੱਟਵਾਦ ਟਰੈਡਿੰਗ ‘ਚ ਛਾਇਆ ਹੋਇਆ ਹੈ।
ਹਰਫ ਚੀਮਾ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਨਾਲ ਜਿਵੇਂ ਯਾਰੀਆਂ, ਜੁਦਾ, ਸੁਫ਼ਨਾ, ਗੱਲਬਾਤ, ਯਾਰਾਂ ਦਾ ਯਾਰ, ਹੰਜੂ, ਅਹਿਸਾਸ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।