ਗੀਤਕਾਰ ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ਖਿਲਾਫ ਦਰਜ ਕਰਵਾਇਆ ਮਾਣ ਹਾਨੀ ਦਾ ਕੇਸ

By  Rupinder Kaler November 4th 2020 03:07 PM

ਅਦਾਕਾਰਾ ਕੰਗਨਾ ਰਣੌਤ ਆਪਣੀ ਬੇਬਾਕੀ ਕਰਕੇ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਫਸੀ ਰਹਿੰਦੀ ਹੈ । ਇਸ ਸਭ ਦੇ ਚਲਦੇ ਗੀਤਕਾਰ ਜਾਵੇਦ ਅਖ਼ਤਰ ਨੇ ਅਦਾਲਤ 'ਚ ਕੰਗਨਾ ਰਣੌਤ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ। ਜਾਵੇਦ ਅਖ਼ਤਰ ਨੇ ਕੰਗਨਾ ਤੇ ਦੋਸ਼ ਲਾਇਆ ਕਿ ਅਦਾਕਾਰਾ ਨੇ ਆਪਣੀ ਟੈਲੀਵਿਜ਼ਨ ਇੰਟਰਵਿਊ ਦੌਰਾਨ ਉਨ੍ਹਾਂ ਵਿਰੁੱਧ ਮਾਣਹਾਨੀ ਵਾਲੀਆਂ ਤੇ ਬੇਬੁਨਿਆਦ ਟਿੱਪਣੀਆਂ ਕੀਤੀਆਂ ਹਨ ।

‘I Was Terrorised All These Days’ Kangana Ranaut Leaves Mumbai With A Heavy Heart

ਹੋਰ ਪੜ੍ਹੋ :-

ਇਹਨਾਂ ਹੀਰੋਇਨਾਂ ਨੇ ਪਹਿਲੀ ਵਾਰ ਰੱਖਿਆ ਹੈ ਕਰਵਾ ਚੌਥ ਦਾ ਵਰਤ

ਅਦਾਕਾਰ ਵਿਜੇ ਰਾਜ਼ ’ਤੇ ਲੱਗੇ ਗੰਭੀਰ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫਤਾਰ

Kangana Ranaut

ਇਸ ਬਾਰੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਟਵੀਟ ਕੀਤਾ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਟਵੀਟ ਕਰਕੇ ਸੰਜੇ ਰਾਉਤ ਤੇ ਜਾਵੇਦ ਅਖਤਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, "ਇੱਕ ਸ਼ੇਰਨੀ ਸੀ ...ਤੇ ਭੇੜੀਆਂ ਦਾ ਝੁੰਡ।" ਜਾਵੇਦ ਅਖਤਰ ਨੇ ਮੈਟਰੋਪੋਲੀਟਨ ਮੈਜਿਸਟਰੇਟ, ਅੰਧੇਰੀ ਸਾਹਮਣੇ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਰਨੌਤ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਮਾਣਹਾਨੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਦੀ ਅਪੀਲ ਕੀਤੀ ਗਈ ਹੈ ।

tweet

ਗੀਤਕਾਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਣੌਤ ਨੇ ਹਾਲ ਹੀ ਵਿੱਚ ਉਸ ਵਿਰੁੱਧ ਬੇਬੁਨਿਆਦ ਟਿੱਪਣੀਆਂ ਕੀਤੀਆਂ, ਜਿਸ ਨਾਲ ਉਸ ਦੀ ਸਾਖ ਨੂੰ ਠੇਸ ਪਹੁੰਚੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਵਿਵਾਦ ਵਿੱਚ ਰਣੌਤ ਨੇ ਅਖਤਰ ਦਾ ਨਾਂ ਖਿੱਚਿਆ ਸੀ।

Related Post