ਅਦਾਕਾਰ ਵਿਜੇ ਰਾਜ਼ ’ਤੇ ਲੱਗੇ ਗੰਭੀਰ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫਤਾਰ

Written by  Rupinder Kaler   |  November 04th 2020 12:46 PM  |  Updated: November 04th 2020 12:46 PM

ਅਦਾਕਾਰ ਵਿਜੇ ਰਾਜ਼ ’ਤੇ ਲੱਗੇ ਗੰਭੀਰ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫਤਾਰ

ਲੋਕਾਂ ਨੂੰ ਆਪਣੀ ਅਦਾਕਾਰੀ ਨਾਲ ਹਸਾਉਣ ਵਾਲੇ ਅਦਾਕਾਰ ਵਿਜੇ ਰਾਜ਼ ਨੂੰ ਮੰਗਲਵਾਰ ਗੌਂਡੀਆ ਪੁਲਿਸ ਨੇ ਛੇੜਛਾੜ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰੀ ਤੋਂ ਬਾਅਦ ਵਿਜੇ ਨੂੰ ਸਥਾਨਕ ਅਦਾਲਤ ਨੇ ਜ਼ਮਾਨਤ ਵੀ ਦੇ ਦਿੱਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵਿਜੇ ਰਾਜ਼ ਨੂੰ ਮਹਾਰਾਸ਼ਟਰ ਦੇ ਗੋਂਡੀਆ ਵਿੱਚ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

vijay-raaz

ਹੋਰ ਪੜ੍ਹੋ :-

vijay-raaz

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਭਿਨੇਤਾ ਨੂੰ ਮੱਧ ਪ੍ਰਦੇਸ਼ ਵਿੱਚ ਸ਼ੂਟ ਕੀਤੀ ਜਾ ਰਹੀ ਫਿਲਮ ਸ਼ੇਰਨੀ ਦੇ ਸੈਟ 'ਤੇ ਇੱਕ ਮਹਿਲਾ ਸਹਿ-ਸਟਾਰ ਨਾਲ ਛੇੜਛਾੜ ਕਰਨ ਦੇ ਕਥਿਤ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੇ ਰਾਜ਼ ਆਪਣੀ ਆਉਣ ਵਾਲੀ ਫ਼ਿਲਮ 'ਸ਼ੇਰਨੀ' ਦੇ ਲਈ ਭਾਲਾਘਾਟ 'ਚ ਸ਼ੂਟਿੰਗ ਕਰ ਰਹੇ ਹਨ।

vijay-raaz

ਰਾਜ਼ ਨੂੰ ਇਸ ਸਾਲ ਲੂਟ ਕੇਸ ਅਤੇ ਗੁਲਾਬੋ ਸੀਤਾਬੋ ਵਰਗੀਆਂ ਫਿਲਮਾਂ ਵਿੱਚ ਦੇਖਿਆ ਗਿਆ ਸੀ। ਸਾਲ 2019 ਵਿੱਚ ਜ਼ੋਇਆ ਅਖ਼ਤਰ ਦੀ ਗਲੀ ਬੁਆਏ ਵਿੱਚ ਰਣਵੀਰ ਸਿੰਘ ਦੇ ਪਿਤਾ ਵਜੋਂ ਉਸ ਦੀ ਅਦਾਕਾਰੀ ਲਈ ਉਸਨੂੰ ਪ੍ਰਸ਼ੰਸਾ ਪ੍ਰਾਪਤ ਹੋਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network