Javed Khan Amrohi Died: 'ਲਗਾਨ' ਫ਼ਿਲਮ ਦੇ ਅਦਾਕਾਰ ਜਾਵੇਦ ਖ਼ਾਨ ਅਮਰੋਹੀ ਦਾ ਹੋਇਆ ਦਿਹਾਂਤ, 50 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

By  Pushp Raj February 14th 2023 06:54 PM

Javed Khan Amrohi death news: ਮਸ਼ਹੂਰ ਚਿੱਤਰਕਾਰ ਤੇ ਅਦਾਕਾਰਾ ਲਲਿਤਾ ਲਾਜਮੀ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਤੋਂ ਇੱਕ ਹੋਰ ਦੁੱਖਦ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਅਦਾਕਾਰ ਜਾਵੇਦ ਖ਼ਾਨ ਅਮਰੋਹੀ ਦਾ ਦਿਹਾਂਤ ਹੋ ਗਿਆ ਹੈ। ਉਹ ਮਹਿਜ਼ 50 ਸਾਲਾਂ ਦੇ ਸਨ।

Image Source : Instagram

ਮੀਡੀਆ ਰਿਪੋਰਟ ਦੀ ਜਾਣਕਾਰੀ ਮੁਤਾਬਕ ਜਾਵੇਦ ਖ਼ਾਨ ਅਮਰੋਹੀ ਲੰਬੇ ਸਮੇਂ ਤੋਂ ਸਾਹ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਪਿਛਲੇ ਇੱਕ ਸਾਲ ਤੋਂ ਬਿਸਤਰ 'ਤੇ ਸਨ। ਉਨ੍ਹਾਂ ਨੂੰ ਇਲਾਜ ਲਈ ਸਾਂਤਾਕਰੂਜ਼ ਦੇ ਸੂਰਿਆ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਦੱਸ ਦੇਈਏ ਕਿ ਅਦਾਕਾਰ ਦੇ ਦੋਵੇਂ ਫੇਫੜੇ ਖਰਾਬ ਹੋ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 14 ਫਰਵਰੀ ਨੂੰ ਸ਼ਾਮ 7:30 ਵਜੇ ਓਸ਼ੀਵਾੜਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਫ਼ਿਲਮੀ ਸਫਰ

ਜਾਵੇਦ ਖ਼ਾਨ ਅਮਰੋਹੀ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਲਗਭਗ 150 ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਦੀ ਦੁਨੀਆ ਵਿੱਚ ਵੀ ਵੱਖ-ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।

Image Source : Instagram

ਕਈ ਟੀਵੀ ਸੀਰੀਅਲਸ ਵਿੱਚ ਕੀਤਾ ਕੰਮ

ਜਾਵੇਦ ਖ਼ਾਨ ਅਮਰੋਹੀ ਇੱਕ ਮਸ਼ਹੂਰ ਫ਼ਿਲਮ ਅਤੇ ਟੀਵੀ ਅਦਾਕਾਰ ਸਨ। ਉਹ ਨੁੱਕੜ ਵਰਗੇ ਸੀਰੀਅਲ ਲਈ ਵੀ ਜਾਣੇ ਜਾਂਦੇ ਹਨ। ਨੁੱਕੜ ਵਿੱਚ ਆਪਣੀ ਸਫਲਤਾ ਤੋਂ ਬਾਅਦ, ਟੀਵੀ ਲੜੀਵਾਰਾਂ ਵਿੱਚ ਵੀ ਨਜ਼ਰ ਆਏ। ਨੁੱਕੜ ਵਿੱਚ ਆਪਣੀ ਸਫਲਤਾ ਤੋਂ ਬਾਅਦ, ਉਨ੍ਹਾਂ ਨੂੰ ਗੁਲਜ਼ਾਰ ਦੀ ਮਿਰਜ਼ਾ ਗਾਲਿਬ ਵਿੱਚ ਇੱਕ ਫਕੀਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਦੂਰਦਰਸ਼ਨ ਦੀਆਂ ਇਨ੍ਹਾਂ ਦੋਵੇਂ ਟੀਵੀ ਲੜੀਵਾਰਾਂ ਨੇ ਉਨ੍ਹਾਂ ਦੇ ਕਰੀਅਰ ਵਿੱਚ ਬਹੁਤ ਮਦਦ ਕੀਤੀ।

ਆਪਣੇ ਟੀਵੀ ਡੈਬਿਊ ਤੋਂ ਪਹਿਲਾਂ, ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਵੀ ਨਿਭਾਈਆਂ ਹਨ। ਉਹ ਰਾਜ ਕਪੂਰ ਦੀ 'ਸਤਿਅਮ ਸ਼ਿਵਮ ਸੁੰਦਰਮ', 'ਵੋਹ ਸੱਤ ਦਿਨ', 'ਰਾਮ ਤੇਰੀ ਗੰਗਾ ਮੈਲੀ', 'ਨਖੁਦਾ', 'ਪ੍ਰੇਮਰੋਗ' ਆਦਿ ਵਿੱਚ ਵੀ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ।

Image Source : Instagram

ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ 'ਤੇ ਬਣ ਰਹੀ ਬਾਇਓਪਿਕ ਦੀ ਸ਼ੂਟਿੰਗ ਕੀਤੀ ਸ਼ੁਰੂ , ਸਾਹਮਣੇ ਆਈ ਪਹਿਲੀ ਝਲਕ

ਫਿਲਮਾਂ ਵਿੱਚ ਭੂਮਿਕਾਵਾਂ

ਜਾਵੇਦ ਖ਼ਾਨ ਅਮਰੋਹੀ ਨੂੰ 2001 ਦੀ ਫ਼ਿਲਮ 'ਲਗਾਨ' ਵਿੱਚ ਸਰਵੋਤਮ ਸਹਾਇਕ ਭੂਮਿਕਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ 'ਅੰਦਾਜ਼ ਅਪਨਾ ਅਪਨਾ' ਅਤੇ 'ਚੱਕ ਦੇ ਇੰਡੀਆ' ਵਿੱਚ ਵੀ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਜਾਵੇਦ ਖ਼ਾਨ ਨੇ ਇੱਕ ਇੰਸਟੀਚਿਊਟ ਵਿੱਚ ਐਕਟਿੰਗ ਫੈਕਲਟੀ ਵਜੋਂ ਵੀ ਕੰਮ ਕੀਤਾ ਹੈ। ਅਦਾਕਾਰ ਦੀ ਮੌਤ ਤੋਂ ਬਾਅਦ ਅੱਜ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਨੇ ਅਨਿਲ ਕਪੂਰ, ਰਾਜੇਸ਼ ਖੰਨਾ, ਰਿਸ਼ੀ ਕਪੂਰ, ਆਮਿਰ ਖਾਨ, ਗੋਵਿੰਦਾ, ਸ਼ਾਹਰੁਖ ਖ਼ਾਨ, ਅਮਿਤਾਭ ਬੱਚਨ ਆਦਿ ਨਾਲ ਕੰਮ ਕੀਤਾ ਹੈ ਅਤੇ ਕਈ ਸਫਲ ਫ਼ਿਲਮਾਂ ਦਿੱਤੀਆਂ ਹਨ।

Related Post