ਜੈਯ ਰੰਧਾਵਾ ਦੀ ਨਵੀਂ ਫ਼ਿਲਮ ‘ਜਾਨੀ ਚੋਰ’ ਦਾ ਹੋਇਆ ਐਲਾਨ, ਪੋਸਟਰ ਰਿਲੀਜ਼
Rupinder Kaler
September 5th 2020 12:46 PM
ਜੈਯ ਰੰਧਾਵਾ ਦੀ ਇੱਕ ਹੋਰ ਫ਼ਿਲਮ ‘ਜਾਨੀ ਚੋਰ’ ਦਾ ਐਲਾਨ ਹੋ ਗਿਆ ਹੈ । ਜੈਯ ਰੰਧਾਵਾ ਨੇ ‘ਸ਼ੂਟਰ’ ਫ਼ਿਲਮ ਨਾਲ ਵੱਡੇ ਪਰਦੇ ਤੇ ਡੈਬਿਊ ਕਰਨਾ ਸੀ ਪਰ ਪੰਜਾਬ ਸਰਕਾਰ ਨੇ ਇਸ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ । ਸਰਕਾਰ ਦਾ ਮੰਨਣਾ ਹੈ ਕਿ ਇਸ ਫ਼ਿਲਮ ਨਾਲ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਵਧਾਵਾ ਮਿਲੇਗਾ । ਇਸ ਸਭ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਜੈਯ ਰੰਧਾਵਾ ‘ਜਾਨੀ ਚੋਰ’ ਨਾਲ ਡੈਬਿਊ ਕਰਨਗੇ ।