ਜੈ ਰੰਧਾਵਾ ‘ਸੁੱਖਾ ਕਾਹਲੋਂ’ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ
Rupinder Kaler
October 2nd 2019 10:32 AM
ਪਾਲੀਵੁੱਡ ਵਿੱਚ ਵੀ ਕਮੇਡੀ ਤੋਂ ਹੱਟ ਕੇ ਵੱਖਰੇ ਕੰਸੈਪਟ ਤੇ ਫ਼ਿਲਮਾਂ ਬਣਨ ਲੱਗੀਆਂ ਹਨ । ਇਸ ਸਭ ਦੇ ਚਲਦੇ ਗੀਤ ਐੱਮਪੀ-3, ਖੁਸ਼ ਪ੍ਰੋਡਕਸ਼ਨ ਤੇ ਓਮ ਜੀ ਸਟਾਰ ਸਟੂਡੀਓਸ ਵੱਲੋਂ ਨਵੀਂ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ । ‘ਸੁੱਖਾ ਕਾਹਲੋਂ’ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਵਿੱਚ ਕਈ ਵੱਡੇ ਸਟਾਰ ਨਜ਼ਰ ਆਉਣਗੇ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਕੇਵੀ ਢਿੱਲੋਂ, ਖੁਸ਼ ਪਰਮਾਰ, ਆਸ਼ੂ ਮੁਨੀਸ਼ ਸਾਹਨੀ ਪ੍ਰੋੋਡਿਊਸ ਕਰ ਰਹੇ ਹਨ ।