ਜੈ ਰੰਧਾਵਾ ‘ਸੁੱਖਾ ਕਾਹਲੋਂ’ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ

Written by  Rupinder Kaler   |  October 02nd 2019 10:32 AM  |  Updated: October 02nd 2019 10:32 AM

ਜੈ ਰੰਧਾਵਾ ‘ਸੁੱਖਾ ਕਾਹਲੋਂ’ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ

ਪਾਲੀਵੁੱਡ ਵਿੱਚ ਵੀ ਕਮੇਡੀ ਤੋਂ ਹੱਟ ਕੇ ਵੱਖਰੇ ਕੰਸੈਪਟ ਤੇ ਫ਼ਿਲਮਾਂ ਬਣਨ ਲੱਗੀਆਂ ਹਨ । ਇਸ ਸਭ ਦੇ ਚਲਦੇ ਗੀਤ ਐੱਮਪੀ-3, ਖੁਸ਼ ਪ੍ਰੋਡਕਸ਼ਨ ਤੇ ਓਮ ਜੀ ਸਟਾਰ ਸਟੂਡੀਓਸ ਵੱਲੋਂ ਨਵੀਂ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ । ‘ਸੁੱਖਾ ਕਾਹਲੋਂ’ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਵਿੱਚ ਕਈ ਵੱਡੇ ਸਟਾਰ ਨਜ਼ਰ ਆਉਣਗੇ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਕੇਵੀ ਢਿੱਲੋਂ, ਖੁਸ਼ ਪਰਮਾਰ, ਆਸ਼ੂ ਮੁਨੀਸ਼ ਸਾਹਨੀ ਪ੍ਰੋੋਡਿਊਸ ਕਰ ਰਹੇ ਹਨ ।

https://www.instagram.com/p/B3FEiGTgn7W/

ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਸ ਫ਼ਿਲਮ ਵਿੱਚ ਜੈ ਰੰਧਾਵਾ, ਵੱਡਾ ਗਰੇਵਾਲ ਤੇ ਕਨਿਕਾ ਮਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਹਿਦ ਬ੍ਰਦਰਸ ਨੇ ਲਿਖੀ ਹੈ । ਫ਼ਿਲਮ ਨੂੰ ਟਰੂ ਮੇਕਰਸ ਡਾਇਰੈਕਟ ਕਰ ਰਹੇ ਹਨ ।

https://www.instagram.com/p/B3EvAF8p6dJ/

ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈ ਰੰਧਾਵਾ ਦੀ ਇਹ ਪਹਿਲੀ ਡੇਬਿਊ ਫ਼ਿਲਮ ਹੈ । ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ । ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਹੋਵੇਗੀ । ਖ਼ਬਰਾਂ ਮੁਤਾਬਿਕ ਇਸ ਫ਼ਿਲਮ ਦੀ ਕਹਾਣੀ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ’ਤੇ ਹੋ ਸਕਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network