ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਜੈਜ਼ ਧਾਮੀ ਦਾ ਨਵਾਂ ਗੀਤ ‘ਕਈ ਸਾਲ’, ਵੇਖੋ ਵੀਡੀਓ

By  Lajwinder kaur May 10th 2019 03:52 PM

ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਜੈਜ਼ ਧਾਮੀ ਦਾ ਨਵਾਂ ਗੀਤ ‘ਕਈ ਸਾਲ’, ਵੇਖੋ ਵੀਡੀਓ: ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜੈਜ਼ ਧਾਮੀ ਆਪਣਾ ਨਵਾਂ ਗੀਤ ‘ਕਈ ਸਾਲ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਹਨ। ਇਹ ਗਾਣਾ ਦਰਦ ਭਰੇ ਗੀਤ ਦੀ ਸ਼ੈਲੀ ਦਾ ਹੈ, ਜਿਸ ਨੂੰ ਜੈਜ਼ ਧਾਮੀ ਨੇ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਟੁੱਟੇ ਦਿਲਾਂ ਦੇ ਹਾਲ ਨੂੰ ਬਿਆਨ ਕੀਤਾ ਹੈ। ਗੀਤ ‘ਚ ਦੋ ਪਿਆਰ ਕਰਨ ਵਾਲੇ ਜੋ ਕਿ ਗਲਤਫ਼ਹਿਮੀਆਂ ਦੇ ਸ਼ਿਕਾਰ ਹੋ ਕੇ ਵੱਖ ਹੋ ਜਾਂਦੇ ਨੇ ਪਰ ਜ਼ਿੰਦਗੀ ਦੇ ਮੋੜ ‘ਤੇ ਫਿਰ ਇੱਕ ਦੂਜੇ ਸਾਹਮਣੇ ਆ ਜਾਂਦੇ ਹਨ।

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ

‘ਕਈ ਸਾਲ’ ਗੀਤ ਦੇ ਬੋਲ Zohaib Amjad ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ Alan Sampson ਨੇ ਦਿੱਤਾ ਹੈ। ਵੀਡੀਓ ਵੀ ਬਹੁਤ ਸ਼ਾਨਦਾਰ ਤਿਆਰ ਕੀਤੀ ਗਈ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਜੈਜ਼ ਧਾਮੀ ਨੇ ਕੀਤੀ ਹੈ। ਜੈਜ਼ ਧਾਮੀ ਜੋ ਕਿ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਹਾਈ ਹੀਲਸ, ਕੁੜਤੀ ਮਲਮਲ ਦੀ, ਜ਼ੁਲਫਾਂ, ਬੇਪਰਵਾਹੀਆਂ, ਕਿਵੇਂ ਦੱਸਾਂ ਆਦਿ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

Related Post